OpenAI

2 ਜੂਨ 2026

OpenAI ਅਕੈਡਮੀ

ChatGPT ਸਾਈਟਾਂ

Codex ਨਾਲ ਅਜਿਹੀ ਹਲਕੀ-ਫੁਲਕੀ ਵੈੱਬਸਾਈਟ ਜਾਂ ਐਪ ਬਣਾਓ.

ChatGPT ਸਾਈਟਾਂ ਰਾਹੀਂ ਤੁਸੀਂ Codex ਤੋਂ ਇੱਕ ਚੱਲਦੀ ਵੈੱਬਸਾਈਟ ਜਾਂ ਹਲਕੀ-ਫੁਲਕੀ ਐਪ ਬਣਾ ਕੇ ਸਾਂਝੀ ਕਰ ਸਕਦੇ ਹੋ.

ਤੁਸੀਂ ਆਪਣੀ ਲੋੜ ਦੱਸਦੇ ਹੋ, Codex ਨਾਲ ਮਿਲ ਕੇ ਇਸ ਨੂੰ ਬਣਾਉਂਦੇ ਹੋ ਅਤੇ ਫਿਰ ਸਾਈਟ ਤੈਨਾਤ ਕਰਦੇ ਹੋ, ਜਿਸ ਨੂੰ ਤੁਹਾਡੇ ਵਰਕਸਪੇਸ ਦੇ ਲੋਕ ਖੋਲ੍ਹ ਕੇ ਵਰਤ ਸਕਦੇ ਹਨ.

ਜਦੋਂ ਤੁਹਾਨੂੰ ਕਿਸੇ ਕੰਮ ਲਈ ਇੱਕ ਪੱਕੀ ਥਾਂ ਚਾਹੀਦੀ ਹੋਵੇ, ਤਾਂ ਸਾਈਟ ਲਾਭਦਾਇਕ ਹੋ ਸਕਦੀ ਹੈ: ਜਿਵੇਂ ਲਾਂਚ ਟ੍ਰੈਕਰ, ਹਫ਼ਤਾਵਾਰੀ ਸਮੀਖਿਆ ਲਈ ਡੈਸ਼ਬੋਰਡ, ਵਿਕਲਪਾਂ ਨੂੰ ਪਰਖਣ ਲਈ ਕੈਲਕੁਲੇਟਰ ਜਾਂ ਨਵੇਂ ਪ੍ਰੋਜੈਕਟ ਨਾਲ ਜਾਣੂ ਕਰਵਾਉਣ ਵਾਲਾ ਪੰਨਾ.

ਅੰਦਰੂਨੀ ਸਾਈਟ ਜਾਂ ਐਪ ਕੀ ਹੁੰਦੀ ਹੈ?

ਅੰਦਰੂਨੀ ਸਾਈਟ ਤੁਹਾਡੀ ਸੰਸਥਾ ਜਾਂ ਵਰਕਸਪੇਸ ਦੇ ਲੋਕਾਂ ਲਈ ਬਣਾਇਆ ਗਿਆ ਵੈੱਬਪੰਨਾ ਹੁੰਦਾ ਹੈ. ਇਹ ਟੀਮ ਨੂੰ ਕਿਸੇ ਖ਼ਾਸ ਕੰਮ ਲਈ ਵਾਰ-ਵਾਰ ਆਉਣ ਵਾਸਤੇ ਇੱਕੋ ਥਾਂ ਦਿੰਦੀ ਹੈ.

ਉਦਾਹਰਨ ਲਈ, ਇੱਕ ਅੰਦਰੂਨੀ ਸਾਈਟ ਉਤਪਾਦ ਦੇ ਲਾਂਚ ਨਾਲ ਜੁੜੇ ਅਹਿਮ ਪੜਾਅ, ਜ਼ਿੰਮੇਵਾਰ ਵਿਅਕਤੀ, ਲਿੰਕ ਅਤੇ ਜੋਖਮ ਇੱਕ ਥਾਂ ਇਕੱਠੇ ਕਰ ਸਕਦੀ ਹੈ. ਕਈ ਦਸਤਾਵੇਜ਼ਾਂ ਵਿੱਚ ਖੋਜਣ ਦੀ ਬਜਾਏ, ਟੀਮ ਦੇ ਮੈਂਬਰ ਇੱਕੋ ਪੰਨਾ ਖੋਲ੍ਹ ਕੇ ਤਾਜ਼ਾ ਜਾਣਕਾਰੀ ਦੇਖ ਸਕਦੇ ਹਨ.

ਹਲਕੀ-ਫੁਲਕੀ ਐਪ ਵੀ ਇਸੇ ਤਰ੍ਹਾਂ ਦੀ ਹੁੰਦੀ ਹੈ, ਪਰ ਇਸ ਵਿੱਚ ਲੋਕ ਜਾਣਕਾਰੀ ਨੂੰ ਸਿਰਫ਼ ਦੇਖਣ ਦੀ ਬਜਾਏ ਉਸ ਨਾਲ ਕੁਝ ਕਰ ਵੀ ਸਕਦੇ ਹਨ. ਕੈਲਕੁਲੇਟਰ ਕੁਝ ਜਾਣਕਾਰੀ ਮੰਗ ਕੇ ਨਤੀਜਾ ਦਿਖਾ ਸਕਦਾ ਹੈ. ਡੈਸ਼ਬੋਰਡ ਲੋਕਾਂ ਨੂੰ ਇਕਸਾਰ ਰੂਪ ਵਿੱਚ ਜਾਣਕਾਰੀ ਦੀ ਸਮੀਖਿਆ ਕਰਨ ਵਿੱਚ ਮਦਦ ਕਰ ਸਕਦਾ ਹੈ.

ਇਨ੍ਹਾਂ ਸਾਧਨਾਂ ਦਾ ਦਾਇਰਾ ਆਮ ਤੌਰ 'ਤੇ ਇੱਕ ਪੂਰੇ ਸਾਫਟਵੇਅਰ ਉਤਪਾਦ ਨਾਲੋਂ ਛੋਟਾ ਹੁੰਦਾ ਹੈ. ਇਹ ਅਕਸਰ ਇੱਕ ਟੀਮ, ਇੱਕ ਪ੍ਰੋਜੈਕਟ ਜਾਂ ਵਾਰ-ਵਾਰ ਦੁਹਰਾਈ ਜਾਣ ਵਾਲੀ ਇੱਕ ਕਾਰਜ-ਪ੍ਰਕਿਰਿਆ ਲਈ ਬਣਾਏ ਜਾਂਦੇ ਹਨ.

ਰੂਪ

ਇਹ ਕਿਸ ਕੰਮ ਲਈ ਲਾਭਦਾਇਕ ਹੈ

ਉਦਾਹਰਨ

ਦਸਤਾਵੇਜ਼

ਜਾਣਕਾਰੀ ਪੜ੍ਹਨ ਜਾਂ ਸਾਂਝੀ ਕਰਨ ਲਈ

ਲਾਂਚ ਦੀ ਲਿਖਤੀ ਯੋਜਨਾ

ਅੰਦਰੂਨੀ ਸਾਈਟ

ਕਿਸੇ ਸਮੂਹ ਨੂੰ ਮੁੜ-ਮੁੜ ਵਰਤਣ ਲਈ ਇੱਕੋ ਪੰਨਾ ਦੇਣ ਲਈ

ਅਹਿਮ ਪੜਾਵਾਂ ਅਤੇ ਲਿੰਕਾਂ ਵਾਲਾ ਲਾਂਚ ਟ੍ਰੈਕਰ

ਹਲਕੀ-ਫੁਲਕੀ ਐਪ

ਲੋਕਾਂ ਨੂੰ ਜਾਣਕਾਰੀ ਨਾਲ ਕੰਮ ਕਰਨ ਵਿੱਚ ਮਦਦ ਦੇਣ ਲਈ

ਪ੍ਰੋਜੈਕਟ ਦੇ ਵਿਕਲਪਾਂ ਦੀ ਤੁਲਨਾ ਕਰਨ ਲਈ ਕੈਲਕੁਲੇਟਰ

ਵੱਡਾ ਸਾਫਟਵੇਅਰ ਪ੍ਰੋਜੈਕਟ

ਉਤਪਾਦ ਦੀ ਵਧੇਰੇ ਗੁੰਝਲਦਾਰ ਜਾਂ ਲੰਮੇ ਸਮੇਂ ਦੀ ਲੋੜ ਪੂਰੀ ਕਰਨ ਲਈ

ਲੋੜ ਮੁਤਾਬਕ ਬਣਾਇਆ ਸਿਸਟਮ ਜਿਸ ਲਈ ਉੱਨਤ ਬੁਨਿਆਦੀ ਢਾਂਚਾ ਚਾਹੀਦਾ ਹੋਵੇ

ChatGPT ਸਾਈਟਾਂ ਕੀ ਕਰਦੀਆਂ ਹਨ

Codex ਦੀ ਡੈਸਕਟਾਪ ਐਪ ਵਿੱਚ, ਤੁਸੀਂ Codex ਨੂੰ ਕਿਸੇ ਅਸਲ ਕੰਮ ਲਈ ਸਾਈਟ ਜਾਂ ਹਲਕੀ-ਫੁਲਕੀ ਐਪ ਬਣਾਉਣ ਲਈ ਕਹਿ ਸਕਦੇ ਹੋ.

Codex ਸਾਈਟ ਬਣਾਉਣ ਅਤੇ ਉਸੇ ਵਰਕਸਪੇਸ ਤੋਂ ਤੈਨਾਤ ਕਰਨ ਵਿੱਚ ਮਦਦ ਕਰਦਾ ਹੈ ਜਿਸ ਵਿੱਚ ਤੁਸੀਂ ਇਸ ਨੂੰ ਬਣਾਇਆ ਸੀ. ਤੁਸੀਂ ਨਤੀਜੇ ਦੀ ਸਮੀਖਿਆ ਕਰ ਸਕਦੇ ਹੋ, Codex ਨੂੰ ਦੱਸ ਸਕਦੇ ਹੋ ਕਿ ਕੀ ਬਦਲਣਾ ਹੈ ਅਤੇ ਜਦੋਂ ਅੱਪਡੇਟ ਕੀਤਾ ਸੰਸਕਰਣ ਹੋਰ ਲੋਕਾਂ ਦੀ ਵਰਤੋਂ ਲਈ ਤਿਆਰ ਹੋਵੇ, ਤਾਂ ਇਸ ਨੂੰ ਤੈਨਾਤ ਕਰ ਸਕਦੇ ਹੋ.

ChatGPT ਸਾਈਟਾਂ ਵਿੱਚ ਹੋਸਟਿੰਗ, ਪਹੁੰਚ ਦੇ ਨਿਯੰਤਰਣ, ਸਟੋਰੇਜ ਅਤੇ ਡੇਟਾਬੇਸ ਸਹਾਇਤਾ ਸ਼ਾਮਲ ਹਨ.

ਇੱਕ ਛੋਟੇ, ਖ਼ਾਸ ਕੰਮ ਨਾਲ ਸ਼ੁਰੂ ਕਰੋ

ਇੱਕ ਚੰਗੀ ਪਹਿਲੀ ਸਾਈਟ ਲੋਕਾਂ ਦੇ ਕਿਸੇ ਨਿਰਧਾਰਤ ਸਮੂਹ ਦੀ ਇੱਕ ਸਪਸ਼ਟ ਸਮੱਸਿਆ ਹੱਲ ਕਰਦੀ ਹੈ.

ਜੇ ਤੁਹਾਡੀ ਟੀਮ ਨੂੰ ਇਹ ਕਰਨਾ ਹੋਵੇ…

ਤੁਸੀਂ ਇਹ ਬਣਾ ਸਕਦੇ ਹੋ…

ਇਹ ਸ਼ਾਮਲ ਕਰੋ…

ਲਾਂਚ ਦੀ ਤਰੱਕੀ 'ਤੇ ਨਜ਼ਰ ਰੱਖਣੀ

ਲਾਂਚ ਟ੍ਰੈਕਰ

ਅਹਿਮ ਪੜਾਅ, ਜ਼ਿੰਮੇਵਾਰ ਵਿਅਕਤੀ, ਲਿੰਕ ਅਤੇ ਜੋਖਮ

ਹਰ ਹਫ਼ਤੇ ਜਾਣਕਾਰੀ ਦੀ ਸਮੀਖਿਆ ਕਰਨੀ

ਡੈਸ਼ਬੋਰਡ

ਸਮੀਖਿਆ ਮੀਟਿੰਗ ਵਿੱਚ ਵਰਤੀ ਜਾਣ ਵਾਲੀ ਜਾਣਕਾਰੀ

ਵਿਕਲਪਾਂ ਦੀ ਤੁਲਨਾ ਕਰਨੀ

ਕੈਲਕੁਲੇਟਰ

ਦਾਖ਼ਲ ਕੀਤੀ ਜਾਣਕਾਰੀ, ਧਾਰਨਾਵਾਂ ਅਤੇ ਸਪਸ਼ਟ ਨਤੀਜਾ

ਲੋਕਾਂ ਨੂੰ ਪ੍ਰੋਜੈਕਟ ਨਾਲ ਜੁੜਨ ਵਿੱਚ ਮਦਦ ਦੇਣੀ

ਨਵੇਂ ਮੈਂਬਰਾਂ ਨੂੰ ਕੰਮ ਨਾਲ ਜਾਣੂ ਕਰਵਾਉਣ ਵਾਲਾ ਪੰਨਾ

ਪਿਛੋਕੜ, ਸਰੋਤ ਅਤੇ ਅਗਲੇ ਕਦਮ

ਪ੍ਰੋਜੈਕਟ ਨੂੰ ਵਿਵਸਥਿਤ ਕਰਨਾ

ਅੰਦਰੂਨੀ ਪੰਨਾ

ਮੁੱਖ ਲਿੰਕ, ਤਾਜ਼ਾ ਜਾਣਕਾਰੀ ਅਤੇ ਹਵਾਲਾ ਸਮੱਗਰੀ

ਇੱਕ ਛੋਟੀ ਸਾਈਟ ਵੀ ਲਾਭਦਾਇਕ ਹੋ ਸਕਦੀ ਹੈ. ਮਕਸਦ ਅਜਿਹੀ ਚੀਜ਼ ਬਣਾਉਣਾ ਹੈ ਜਿਸ ਨੂੰ ਲੋਕ ਖੋਲ੍ਹ ਕੇ ਕਿਸੇ ਖ਼ਾਸ ਕੰਮ ਲਈ ਵਰਤ ਸਕਣ.

Codex ਵਿੱਚ ਸਾਈਟ ਕਿਵੇਂ ਬਣਾਈਏ

1. ਦੱਸੋ ਕਿ ਤੁਹਾਨੂੰ ਕੀ ਚਾਹੀਦਾ ਹੈ

ਸ਼ੁਰੂ ਕਰਨ ਲਈ Codex ਨੂੰ ਦੱਸੋ ਕਿ ਤੁਸੀਂ ਕੀ ਬਣਾਉਣਾ ਚਾਹੁੰਦੇ ਹੋ ਅਤੇ ਇਸ ਨੂੰ ਕੌਣ ਵਰਤੇਗਾ.

ਉਦਾਹਰਨ ਲਈ:

ਵੱਖ-ਵੱਖ ਵਿਭਾਗਾਂ ਦੇ ਮੈਂਬਰਾਂ ਵਾਲੀ ਸਾਡੀ ਟੀਮ ਲਈ ਲਾਂਚ ਦੀ ਤਰੱਕੀ ਦਾ ਰਿਕਾਰਡ ਰੱਖਣ ਵਾਲਾ ਟ੍ਰੈਕਰ ਬਣਾਓ. ਇਸ ਵਿੱਚ ਅਹਿਮ ਪੜਾਅ, ਜ਼ਿੰਮੇਵਾਰ ਵਿਅਕਤੀ, ਲਿੰਕ, ਜੋਖਮ ਅਤੇ ਹਫ਼ਤਾਵਾਰੀ ਤਾਜ਼ਾ ਜਾਣਕਾਰੀ ਦਾ ਭਾਗ ਸ਼ਾਮਲ ਕਰੋ. ਪੰਨਾ ਅਜਿਹਾ ਰੱਖੋ ਕਿ ਸਾਡੀ ਹਫ਼ਤਾਵਾਰੀ ਸਮੀਖਿਆ ਦੌਰਾਨ ਇਸ ਨੂੰ ਝੱਟ ਪੜ੍ਹਿਆ ਜਾ ਸਕੇ.

2. ਪਹਿਲੇ ਸੰਸਕਰਣ ਦੀ ਸਮੀਖਿਆ ਕਰੋ

ਸਾਈਟ ਖੋਲ੍ਹੋ ਅਤੇ ਜਾਂਚੋ ਕਿ ਕੀ ਇਹ ਤੁਹਾਡੇ ਸੋਚੇ ਹੋਏ ਕੰਮ ਦੇ ਤਰੀਕੇ ਮੁਤਾਬਕ ਹੈ.

ਸਮੱਗਰੀ, ਬਣਤਰ, ਲੇਬਲ ਅਤੇ ਕਿਸੇ ਵੀ ਗਣਨਾ ਜਾਂ ਵਰਤੋਂਕਾਰ ਦੀ ਕਾਰਵਾਈ ਨਾਲ ਬਦਲਣ ਵਾਲੇ ਅੰਸ਼ਾਂ ਨੂੰ ਦੇਖੋ. ਇਸ ਦੇ ਮੁੱਖ ਕੰਮਾਂ ਨੂੰ ਇਉਂ ਪਰਖੋ ਜਿਵੇਂ ਤੁਸੀਂ ਟੀਮ ਦੇ ਅਜਿਹੇ ਮੈਂਬਰ ਹੋ ਜੋ ਇਸ ਨੂੰ ਪਹਿਲੀ ਵਾਰ ਖੋਲ੍ਹ ਰਿਹਾ ਹੈ.

3. Codex ਨੂੰ ਤਬਦੀਲੀਆਂ ਕਰਨ ਲਈ ਕਹੋ

ਤੁਸੀਂ ਗੱਲਬਾਤ ਜਾਰੀ ਰੱਖ ਸਕਦੇ ਹੋ ਅਤੇ ਦੱਸ ਸਕਦੇ ਹੋ ਕਿ ਤੁਸੀਂ ਕੀ ਬਦਲਣਾ ਚਾਹੁੰਦੇ ਹੋ.

ਉਦਾਹਰਨ ਲਈ:

ਜੋਖਮਾਂ ਵਾਲਾ ਭਾਗ ਪੰਨੇ 'ਤੇ ਹੋਰ ਉੱਪਰ ਲੈ ਜਾਓ. ਅਹਿਮ ਪੜਾਅ ਦੇ ਜ਼ਿੰਮੇਵਾਰ ਵਿਅਕਤੀ ਮੁਤਾਬਕ ਛਾਂਟਣ ਲਈ ਫਿਲਟਰ ਜੋੜੋ. ਹਫ਼ਤਾਵਾਰੀ ਤਾਜ਼ਾ ਜਾਣਕਾਰੀ ਨੂੰ ਝੱਟ ਪੜ੍ਹਨਾ ਸੌਖਾ ਬਣਾਓ.

4. ਸਾਈਟ ਨੂੰ ਤੈਨਾਤ ਕਰੋ

ਜਦੋਂ ਸਾਈਟ ਤਿਆਰ ਹੋ ਜਾਵੇ, ਤਾਂ Codex ਨੂੰ ਇਸ ਨੂੰ ਤੈਨਾਤ ਕਰਨ ਲਈ ਕਹੋ.

Codex ਤੈਨਾਤ ਕੀਤੇ ਸੰਸਕਰਣ ਦਾ ਵੈੱਬ ਪਤਾ ਦੇਵੇਗਾ. ਜੇ ਸਾਈਟ ਆਪਣੇ-ਆਪ ਤੈਨਾਤ ਨਹੀਂ ਹੁੰਦੀ, ਤਾਂ ਕਹੋ:

ਇਸ ਸਾਈਟ ਨੂੰ ਤੈਨਾਤ ਕਰੋ ਅਤੇ ਮੈਨੂੰ ਇਸ ਦਾ ਵੈੱਬ ਪਤਾ ਦਿਓ.

ਤੈਨਾਤ ਕੀਤੀ ਸਾਈਟ ਦਾ ਲਿੰਕ ਕ੍ਰੋਮ ਵਿੱਚ ਖੋਲ੍ਹੋ ਅਤੇ ਸਾਂਝਾ ਕਰਨ ਤੋਂ ਪਹਿਲਾਂ ਸਾਈਟ ਨੂੰ ਇੱਕ ਵਾਰ ਫਿਰ ਜਾਂਚੋ. ਫ਼ਿਲਹਾਲ ਐਪ ਦੇ ਅੰਦਰਲੇ ਬ੍ਰਾਊਜ਼ਰ ਲਈ ਸਹਾਇਤਾ ਉਪਲਬਧ ਨਹੀਂ ਹੈ.

5. ਇਸ ਨੂੰ ਢੁਕਵੇਂ ਲੋਕਾਂ ਨਾਲ ਸਾਂਝਾ ਕਰੋ

ਜਦੋਂ ਤੁਸੀਂ ਹੋਰ ਲੋਕਾਂ ਨੂੰ ਪਹੁੰਚ ਦੇਣ ਲਈ ਤਿਆਰ ਹੋਵੋ, ਤਾਂ Codex ਦੇ ਜਵਾਬ ਦੇ ਅੰਤ ਵਿੱਚ ਸਾਂਝਾ ਕਰੋ ਬਟਨ 'ਤੇ ਕਲਿੱਕ ਕਰੋ.

ਆਪਣੇ ਵਰਕਸਪੇਸ ਦੀਆਂ ਸੈਟਿੰਗਾਂ ਮੁਤਾਬਕ, ਤੁਸੀਂ ਸਾਈਟ ਨੂੰ ਖ਼ਾਸ ਲੋਕਾਂ ਜਾਂ ਸਮੂਹਾਂ ਨਾਲ ਸਾਂਝਾ ਕਰ ਸਕਦੇ ਹੋ. ਤੁਸੀਂ ਬਾਅਦ ਵਿੱਚ Codex ਦੀ ਪਾਸੇ ਵਾਲੀ ਪੱਟੀ ਵਿੱਚ ਸਾਈਟਾਂ ਦੇ ਪੰਨੇ 'ਤੇ ਵਾਪਸ ਜਾ ਕੇ ਸਾਈਟ ਦੀਆਂ ਸੈਟਿੰਗਾਂ ਦੀ ਸਮੀਖਿਆ ਅਤੇ ਪਹੁੰਚ ਦਾ ਪ੍ਰਬੰਧ ਵੀ ਕਰ ਸਕਦੇ ਹੋ.

ਐਂਟਰਪ੍ਰਾਈਜ਼ ਵਰਕਸਪੇਸਾਂ ਵਿੱਚ, ਪ੍ਰਸ਼ਾਸਕ ਤੈਅ ਕਰਦੇ ਹਨ ਕਿ ChatGPT ਸਾਈਟਾਂ ਉਪਲਬਧ ਹਨ ਜਾਂ ਨਹੀਂ.

ਸਾਂਝਾ ਕਰਨ ਤੋਂ ਪਹਿਲਾਂ ਸਮੀਖਿਆ ਕਰੋ

ਸਾਈਟ ਵਿੱਚ ਯੋਜਨਾਵਾਂ, ਵਿਸ਼ਲੇਸ਼ਣ, ਪ੍ਰੋਜੈਕਟ ਦੀ ਜਾਣਕਾਰੀ ਜਾਂ ਵਰਤੋਂਕਾਰਾਂ ਵੱਲੋਂ ਦਿੱਤੀ ਜਾਣਕਾਰੀ ਹੋ ਸਕਦੀ ਹੈ. ਸਾਂਝਾ ਕਰਨ ਤੋਂ ਪਹਿਲਾਂ, ਸਮੱਗਰੀ ਅਤੇ ਇਸ ਨੂੰ ਦੇਖਣ ਵਾਲੇ ਲੋਕਾਂ—ਦੋਵਾਂ ਦੀ ਜਾਂਚ ਕਰੋ.

ਸਵੈਚਾਲਿਤ ਕਾਰਜ ਨਾਲ ਆਪਣੀ ਸਾਈਟ ਨੂੰ ਅੱਪ ਟੂ ਡੇਟ ਰੱਖੋ

ਫ਼ਿਲਹਾਲ ਸਾਈਟਾਂ ਲਗਾਤਾਰ ਅੱਪਡੇਟ ਹੁੰਦੇ ਡੇਟਾ ਨਾਲ ਸਿੱਧੀਆਂ ਨਹੀਂ ਜੁੜ ਸਕਦੀਆਂ. ਜੇ ਤੁਹਾਡੀ ਸਾਈਟ ਦੀ ਜਾਣਕਾਰੀ ਨਿਯਮਿਤ ਤੌਰ 'ਤੇ ਬਦਲਦੀ ਹੈ, ਤਾਂ ਤੁਸੀਂ ਤੈਅ ਸਮੇਂ 'ਤੇ ਨਵੀਨਤਮ ਜਾਣਕਾਰੀ ਇਕੱਠੀ ਕਰਨ ਅਤੇ ਸਾਈਟ ਲਈ ਅੱਪਡੇਟ ਕੀਤਾ ਸੰਸਕਰਣ ਤਿਆਰ ਕਰਨ ਵਾਸਤੇ ਇੱਕ ਵੱਖਰਾ ਸਵੈਚਾਲਿਤ ਕਾਰਜ ਬਣਾ ਸਕਦੇ ਹੋ. ਉਦਾਹਰਨ ਲਈ, ਇੱਕ ਸਵੈਚਾਲਿਤ ਕਾਰਜ ਹਫ਼ਤੇ ਦੇ ਹਰ ਕੰਮਕਾਜੀ ਦਿਨ ਦੀ ਸਵੇਰ ਨੂੰ ਮਨਜ਼ੂਰਸ਼ੁਦਾ ਪ੍ਰੋਜੈਕਟ ਟ੍ਰੈਕਰ ਦੀ ਸਮੀਖਿਆ ਕਰ ਸਕਦਾ ਹੈ, ਤਬਦੀਲੀਆਂ ਦਾ ਸਾਰ ਦੇ ਸਕਦਾ ਹੈ ਅਤੇ ਅਹਿਮ ਪੜਾਵਾਂ, ਜ਼ਿੰਮੇਵਾਰ ਵਿਅਕਤੀਆਂ ਤੇ ਜੋਖਮਾਂ ਦੀ ਤਾਜ਼ਾ ਜਾਣਕਾਰੀ ਨੂੰ ਇਕਸਾਰ ਰੂਪ ਵਿੱਚ ਸਜਾ ਸਕਦਾ ਹੈ. ਫਿਰ ਤੁਸੀਂ ਤਬਦੀਲੀਆਂ ਦੀ ਸਮੀਖਿਆ ਕਰਕੇ ਲੋੜ ਪੈਣ 'ਤੇ ਆਪਣੀ ਸਾਈਟ ਨੂੰ ਅੱਪਡੇਟ ਕਰ ਸਕਦੇ ਹੋ.

ChatGPT ਸਾਈਟਾਂ ਖ਼ਾਸ ਮਕਸਦ ਵਾਲੀਆਂ ਵੈੱਬਸਾਈਟਾਂ ਅਤੇ ਹਲਕੀਆਂ-ਫੁਲਕੀਆਂ ਐਪਾਂ ਲਈ ਹਨ. ਕੁਝ ਪ੍ਰੋਜੈਕਟਾਂ ਲਈ ਫਿਰ ਵੀ ਕਿਸੇ ਹੋਰ ਸਾਧਨ ਜਾਂ ਵਧੇਰੇ ਇੰਜੀਨੀਅਰਿੰਗ ਕੰਮ ਦੀ ਲੋੜ ਪੈ ਸਕਦੀ ਹੈ.

ਅਜ਼ਮਾ ਕੇ ਦੇਖੋ

ਅਜਿਹੀ ਸਾਈਟ ਨਾਲ ਸ਼ੁਰੂ ਕਰੋ ਜੋ ਕਿਸੇ ਅਸਲ ਪ੍ਰੋਜੈਕਟ ਵਿੱਚ ਮਦਦ ਕਰੇ, ਜਿਸ ਨੂੰ ਤੁਹਾਡੀ ਟੀਮ ਪਹਿਲਾਂ ਹੀ ਸਮਝਦੀ ਹੋਵੇ.

ਇਸ ਪ੍ਰੋਜੈਕਟ ਦੇ ਨਵੇਂ ਮੈਂਬਰਾਂ ਨੂੰ ਕੰਮ ਨਾਲ ਜਾਣੂ ਕਰਵਾਉਣ ਲਈ ਇੱਕ ਸਾਈਟ ਬਣਾਓ. ਇਸ ਵਿੱਚ ਸੰਖੇਪ ਜਾਣ-ਪਛਾਣ, ਮੁੱਖ ਦਸਤਾਵੇਜ਼, ਟੀਮ ਦੀ ਸੰਪਰਕ-ਸੂਚੀ, ਆਮ ਸਵਾਲ ਅਤੇ ਪਹਿਲੇ ਹਫ਼ਤੇ ਦੀ ਜਾਂਚ-ਸੂਚੀ ਸ਼ਾਮਲ ਕਰੋ. ਇਸ ਨੂੰ ਬਣਾਉਣ ਤੋਂ ਪਹਿਲਾਂ, ਪੰਨਿਆਂ ਦੀ ਇੱਕ ਸਧਾਰਨ ਬਣਤਰ ਸੁਝਾਓ ਅਤੇ ਮੈਨੂੰ ਜੋ ਵੀ ਜ਼ਰੂਰੀ ਸਵਾਲ ਪੁੱਛਣੇ ਹਨ, ਪੁੱਛੋ.

ਜਾਂ ਕੈਲਕੁਲੇਟਰ ਬਣਾ ਕੇ ਦੇਖੋ:

ਇੱਕ ਹਲਕੀ-ਫੁਲਕੀ ਐਪ ਬਣਾਓ ਜੋ ਸਾਡੀ ਟੀਮ ਨੂੰ ਪ੍ਰੋਜੈਕਟ ਦੇ ਵਿਕਲਪਾਂ ਦੀ ਤੁਲਨਾ ਕਰਨ ਵਿੱਚ ਮਦਦ ਕਰੇ. ਪਹਿਲਾਂ ਮੈਨੂੰ ਲੋੜੀਂਦੀ ਜਾਣਕਾਰੀ, ਧਾਰਨਾਵਾਂ ਅਤੇ ਅੰਕ ਦੇਣ ਦੇ ਨਿਯਮ ਪੁੱਛੋ. ਫਿਰ ਨਤੀਜਿਆਂ ਦਾ ਇੱਕ ਪੰਨਾ ਬਣਾਓ ਜੋ ਦਿਖਾਵੇ ਕਿ ਅੰਕਾਂ ਦੀ ਗਣਨਾ ਕਿਵੇਂ ਕੀਤੀ ਗਈ.

ਆਮ ਸਵਾਲ

ਕੀ ਮੈਨੂੰ ਕੋਡ ਲਿਖਣਾ ਆਉਣਾ ਚਾਹੀਦਾ ਹੈ?

ਤੁਸੀਂ ਸਧਾਰਨ ਭਾਸ਼ਾ ਵਿੱਚ ਸਾਈਟ ਬਾਰੇ ਦੱਸ ਕੇ ਸ਼ੁਰੂ ਕਰ ਸਕਦੇ ਹੋ. Codex ਪਹਿਲਾ ਸੰਸਕਰਣ ਬਣਾ ਸਕਦਾ ਹੈ ਅਤੇ ਤੁਹਾਡੇ ਸੁਝਾਵਾਂ ਮੁਤਾਬਕ ਤਬਦੀਲੀਆਂ ਕਰ ਸਕਦਾ ਹੈ.

ਕੀ ਸਾਈਟ ਇੱਕ ਪੂਰੇ ਸਾਫਟਵੇਅਰ ਉਤਪਾਦ ਦੇ ਬਰਾਬਰ ਹੈ?

ਖ਼ਾਸ ਮਕਸਦ ਵਾਲਾ ਅੰਦਰੂਨੀ ਸਾਧਨ, ਪੰਨਾ, ਡੈਸ਼ਬੋਰਡ ਜਾਂ ਕੈਲਕੁਲੇਟਰ ਬਣਾਉਣ ਲਈ ਸਾਈਟ ਇੱਕ ਢੁਕਵਾਂ ਵਿਕਲਪ ਹੈ. ਵਧੇਰੇ ਗੁੰਝਲਦਾਰ ਉਤਪਾਦ ਲਈ ਫਿਰ ਵੀ ਇੱਕ ਵੱਖਰੇ ਇੰਜੀਨੀਅਰਿੰਗ ਪ੍ਰੋਜੈਕਟ ਦੀ ਲੋੜ ਪੈ ਸਕਦੀ ਹੈ.

ਕੀ ਮੈਂ ਤੈਨਾਤ ਕਰਨ ਤੋਂ ਬਾਅਦ ਸਾਈਟ ਨੂੰ ਅੱਪਡੇਟ ਕਰ ਸਕਦਾ ਹਾਂ?

Codex ਨੂੰ ਤਬਦੀਲੀ ਕਰਨ ਲਈ ਕਹੋ, ਨਵੇਂ ਸੰਸਕਰਣ ਦੀ ਸਮੀਖਿਆ ਕਰੋ ਅਤੇ ਤਿਆਰ ਹੋਣ 'ਤੇ ਅੱਪਡੇਟ ਨੂੰ ਤੈਨਾਤ ਕਰੋ.

ਕੀ ਸਾਈਟ ਮੇਰੀ ਸੰਸਥਾ ਦੇ ਡੇਟਾ ਨਾਲ ਜੁੜ ਸਕਦੀ ਹੈ?

ਫ਼ਿਲਹਾਲ ਸਾਈਟਾਂ ਲਗਾਤਾਰ ਅੱਪਡੇਟ ਹੁੰਦੇ ਡੇਟਾ ਦੇ ਸਰੋਤਾਂ ਨਾਲ ਸਿੱਧੀਆਂ ਨਹੀਂ ਜੁੜ ਸਕਦੀਆਂ. ਨਿਯਮਿਤ ਤੌਰ 'ਤੇ ਬਦਲਦੀ ਜਾਣਕਾਰੀ ਲਈ, ਤੈਅ ਸਮੇਂ 'ਤੇ ਤਾਜ਼ਾ ਜਾਣਕਾਰੀ ਇਕੱਠੀ ਕਰਨ ਵਾਸਤੇ ਵੱਖਰਾ ਸਵੈਚਾਲਿਤ ਕਾਰਜ ਵਰਤੋ. ਫਿਰ ਤਬਦੀਲੀਆਂ ਦੀ ਸਮੀਖਿਆ ਕਰੋ ਅਤੇ ਲੋੜ ਪੈਣ 'ਤੇ ਸਾਈਟ ਨੂੰ ਅੱਪਡੇਟ ਕਰੋ.

ਪ੍ਰਸ਼ਾਸਕਾਂ ਨੂੰ ਕਿਸ ਗੱਲ ਦੀ ਸਮੀਖਿਆ ਕਰਨੀ ਚਾਹੀਦੀ ਹੈ?

ਪ੍ਰਸ਼ਾਸਕਾਂ ਨੂੰ ਪੁਸ਼ਟੀ ਕਰਨੀ ਚਾਹੀਦੀ ਹੈ ਕਿ ChatGPT ਸਾਈਟਾਂ ਚਾਲੂ ਹਨ ਜਾਂ ਨਹੀਂ, ਸਾਈਟਾਂ ਕੌਣ ਬਣਾ ਅਤੇ ਸਾਂਝੀਆਂ ਕਰ ਸਕਦਾ ਹੈ, ਵਰਕਸਪੇਸ ਵਿੱਚ ਕਿਹੜੀਆਂ ਸਾਈਟਾਂ ਹਨ, ਉਨ੍ਹਾਂ ਤੱਕ ਕਿਸ ਦੀ ਪਹੁੰਚ ਹੈ ਅਤੇ ਕਿਸੇ ਸਾਈਟ ਨੂੰ ਕਦੋਂ ਹਟਾਇਆ ਜਾਣਾ ਚਾਹੀਦਾ ਹੈ.

OpenAI ਅਕੈਡਮੀ ਨਾਲ ਸਿੱਖਣਾ ਜਾਰੀ ਰੱਖੋ

ਵਿਹਾਰਕ AI ਹੁਨਰਾਂ ਨੂੰ ਨਿਖਾਰਨ ਵਿੱਚ ਤੁਹਾਡੀ ਮਦਦ ਕਰਨ ਲਈ ਹੋਰ ਗਾਈਡਾਂ ਅਤੇ ਸਰੋਤਾਂ ਦੀ ਖੋਜ ਕਰੋ।