ਗਾਹਕ ਸਫਲਤਾ ਟੀਮਾਂ ਲਈ ChatGPT
ਖਾਤੇ ਸੰਭਾਲੋ, ਸੰਚਾਰ ਸੁਧਾਰੋ ਅਤੇ ਗਾਹਕਾਂ ਲਈ ਬਿਹਤਰ ਨਤੀਜੇ ਹਾਸਲ ਕਰੋ.
ਗਾਹਕ ਸਫਲਤਾ ਦੇ ਕੰਮ ਵਿੱਚ ਰਿਸ਼ਤੇ ਸੰਭਾਲਣ ਦੇ ਨਾਲ-ਨਾਲ ਕੰਮਾਂ ਨੂੰ ਸਿਰੇ ਚਾੜ੍ਹਨਾ ਵੀ ਸ਼ਾਮਲ ਹੈ—ਸ਼ੁਰੂਆਤੀ ਜਾਣ-ਪਛਾਣ, ਵਰਤੋਂ ਅਪਣਾਉਣਾ, ਸਮੱਸਿਆਵਾਂ ਹੱਲ ਕਰਨਾ, ਨਵੀਨੀਕਰਨ ਅਤੇ ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ. ਚੁਣੌਤੀ ਅਕਸਰ ਵਾਧੂ ਕੰਮਾਂ ਦੀ ਹੁੰਦੀ ਹੈ: ਕਾਲਾਂ ਅਤੇ ਸਹਾਇਤਾ ਬੇਨਤੀਆਂ ਤੋਂ ਪਿਛੋਕੜ ਜਾਣਕਾਰੀ ਕੱਢਣਾ, ਨੋਟਾਂ ਨੂੰ ਯੋਜਨਾਵਾਂ ਵਿੱਚ ਬਦਲਣਾ, ਅਗਲੀ ਕਾਰਵਾਈ ਦੇ ਸਪਸ਼ਟ ਸੁਨੇਹੇ ਲਿਖਣਾ ਅਤੇ ਅਗਲੇ ਕਦਮਾਂ ਬਾਰੇ ਸਾਰਿਆਂ ਨੂੰ ਇੱਕੋ ਸਮਝ ’ਤੇ ਲਿਆਉਣਾ.
ChatGPT ਖਿੰਡੀ ਹੋਈ ਜਾਣਕਾਰੀ ਨੂੰ ਸਪਸ਼ਟ, ਸਟਰੱਕਚਰਡ ਆਉਟਪੁੱਟਸ ਵਿੱਚ ਬਦਲ ਕੇ ਇਹ ਵਾਧੂ ਕੰਮ ਘਟਾਉਣ ਵਿੱਚ ਮਦਦ ਕਰਦਾ ਹੈ, ਤਾਂ ਜੋ ਟੀਮਾਂ ਤਾਲਮੇਲ ਦੀ ਬਜਾਏ ਗਾਹਕਾਂ ’ਤੇ ਵੱਧ ਧਿਆਨ ਦੇ ਸਕਣ.
ਗਾਹਕ ਬਾਰੇ ਖਿੰਡੀ ਹੋਈ ਜਾਣਕਾਰੀ ਨੂੰ ਸਪਸ਼ਟ ਯੋਜਨਾ ਵਿੱਚ ਬਦਲਦਾ ਹੈ. ਗਾਹਕ ਸਫਲਤਾ ਪ੍ਰਬੰਧਕਾਂ ਕੋਲ ਅਕਸਰ ਜਾਣਕਾਰੀ ਹੁੰਦੀ ਹੈ—ਬੱਸ ਉਹ ਇੱਕ ਥਾਂ ਨਹੀਂ ਹੁੰਦੀ. ChatGPT ਨੋਟਾਂ, ਈਮੇਲਾਂ ਅਤੇ ਉਤਪਾਦ ਤੋਂ ਮਿਲੇ ਸੰਕੇਤਾਂ ਨੂੰ ਜੋੜ ਕੇ ਟੀਚਿਆਂ, ਮੌਜੂਦਾ ਸਥਿਤੀ ਅਤੇ ਜੋਖਮਾਂ ਦੀ ਸੌਖੀ ਤਸਵੀਰ ਤੇ ਇੱਕ ਠੋਸ ਕਾਰਵਾਈ ਯੋਜਨਾ ਬਣਾ ਸਕਦਾ ਹੈ, ਜਿਸ ਨੂੰ ਤੁਸੀਂ ਆਪਣੀ ਸੰਸਥਾ ਅੰਦਰ ਅਤੇ ਗਾਹਕ ਨਾਲ ਸਾਂਝਾ ਕਰ ਸਕਦੇ ਹੋ.
ਗਾਹਕਾਂ ਨਾਲ ਸੰਚਾਰ ਨੂੰ ਹੋਰ ਸਪਸ਼ਟ ਬਣਾਉਂਦਾ ਹੈ ਤਾਂ ਜੋ ਅਮਲ ਕਰਨਾ ਸੌਖਾ ਹੋਵੇ. ਅਗਲੀ ਕਾਰਵਾਈ ਦੇ ਸੁਨੇਹੇ, ਉੱਚ ਪੱਧਰ ’ਤੇ ਭੇਜੇ ਮਸਲਿਆਂ ਦੇ ਵੇਰਵੇ ਅਤੇ ਤਿਮਾਹੀ ਕਾਰੋਬਾਰੀ ਸਮੀਖਿਆਵਾਂ ਦੇ ਬਿਆਨ ਸੰਖੇਪ, ਸਹੀ ਅਤੇ ਨਤੀਜਿਆਂ ’ਤੇ ਕੇਂਦਰਿਤ ਹੋਣੇ ਚਾਹੀਦੇ ਹਨ. ChatGPT ਸੁਨੇਹਿਆਂ ਦਾ ਤਰਤੀਬਬੱਧ ਮੁੱਢਲਾ ਖਰੜਾ ਬਣਾ ਸਕਦਾ ਹੈ, ਜਿਸ ਵਿੱਚ ਸਪਸ਼ਟ ਹੋਵੇ ਕਿ ਕੀ ਚਰਚਾ ਹੋਈ, ਕੀ ਸਿਫ਼ਾਰਸ਼ ਕੀਤੀ ਗਈ ਅਤੇ ਅੱਗੇ ਕੀ ਹੋਵੇਗਾ—ਤਾਂ ਜੋ ਤੁਹਾਡਾ ਸਮਾਂ ਸਜਾਵਟ ਦੀ ਬਜਾਏ ਜਾਣਕਾਰੀ ਦੀ ਪੁਸ਼ਟੀ ਕਰਨ ਵਿੱਚ ਲੱਗੇ.
ਸਾਰੇ ਖਾਤਿਆਂ ਵਿੱਚ ਕੰਮ ਦੀ ਨਿਯਮਤ ਲੈਅ ਬਣਾਈ ਰੱਖੋ. ਸ਼ੁਰੂਆਤੀ ਜਾਣ-ਪਛਾਣ, ਖਾਤੇ ਦੀ ਸਥਿਤੀ ਦੀ ਜਾਂਚ ਅਤੇ ਨਵੀਨੀਕਰਨ ਵਰਗੇ ਕੰਮ ਹਰ ਖਾਤੇ ਵਿੱਚ ਦੁਹਰਾਏ ਜਾਂਦੇ ਹਨ. ChatGPT ਨਮੂਨਿਆਂ ਅਤੇ ਤਿਆਰ ਸਮੱਗਰੀ ਨੂੰ ਮਿਆਰੀ ਬਣਾਉਣ ਵਿੱਚ ਮਦਦ ਕਰਦਾ ਹੈ, ਤਾਂ ਜੋ ਗਾਹਕਾਂ ਨੂੰ ਵਧੇਰੇ ਇਕਸਾਰ ਤਜਰਬਾ ਮਿਲੇ ਅਤੇ ਅੰਦਰੂਨੀ ਟੀਮਾਂ ਨੂੰ ਪਤਾ ਹੋਵੇ ਕਿ ਕੀ ਉਮੀਦ ਕਰਨੀ ਹੈ.
ਖੇਤਰ | ਆਮ ਵਰਤੋਂ ਦੇ ਮੌਕੇ | ChatGPT ਕੀ ਤਿਆਰ ਕਰ ਸਕਦਾ ਹੈ |
|---|---|---|
ਸ਼ੁਰੂਆਤੀ ਜਾਣ-ਪਛਾਣ ਅਤੇ ਵਰਤੋਂ ਦੀ ਸ਼ੁਰੂਆਤ | ਸ਼ੁਰੂਆਤੀ ਮੀਟਿੰਗਾਂ ਦੀ ਯੋਜਨਾ ਬਣਾਓ, ਸਫਲਤਾ ਦੇ ਮਾਪਦੰਡ ਤੈਅ ਕਰੋ ਅਤੇ ਅਮਲ ਲਈ ਤਾਲਮੇਲ ਕਰੋ. | ਸ਼ੁਰੂਆਤੀ ਜਾਣ-ਪਛਾਣ ਦੀਆਂ ਯੋਜਨਾਵਾਂ, ਅੰਤਿਮ ਮਿਤੀ ਤੋਂ ਪਿੱਛੇ ਵੱਲ ਬਣਾਏ ਕਾਰਜਕ੍ਰਮ, ਸਫਲਤਾ ਦੇ ਮਾਪ ਅਤੇ ਜ਼ਿੰਮੇਵਾਰੀਆਂ ਦੀ ਵੰਡ. |
ਵਰਤੋਂ ਅਪਣਾਉਣਾ ਅਤੇ ਹੁਨਰ ਵਿਕਾਸ | ਗਾਹਕਾਂ ਨੂੰ ਜਾਣਕਾਰੀ ਦਿਓ, ਸਿਖਲਾਈ ਦਿਓ ਅਤੇ ਵਰਤੋਂ ਬਾਰੇ ਬਾਅਦ ਵਿੱਚ ਪੁੱਛੋ. | ਹੁਨਰ ਵਿਕਾਸ ਦੇ ਸਾਰ, ਸਿਖਲਾਈ ਦੀਆਂ ਕਾਰਜ-ਸੂਚੀਆਂ, ਕਦਮ-ਦਰ-ਕਦਮ ਮਾਰਗਦਰਸ਼ਨ ਅਤੇ ਅਕਸਰ ਪੁੱਛੇ ਜਾਂਦੇ ਸਵਾਲ. |
ਖਾਤੇ ਦੀ ਸਥਿਤੀ ਅਤੇ ਜੋਖਮ | ਖਾਤੇ ਦੀ ਸਥਿਤੀ ’ਤੇ ਨਜ਼ਰ ਰੱਖੋ, ਜੋਖਮ ਦਰਸਾਓ ਅਤੇ ਹਿੱਤਧਾਰਕਾਂ ਨੂੰ ਤਾਜ਼ਾ ਜਾਣਕਾਰੀ ਦਿਓ. | ਸਥਿਤੀ ਦੇ ਸਾਰ, ਜੋਖਮ ਰਜਿਸਟਰ, ਜੋਖਮ ਘਟਾਉਣ ਦੀਆਂ ਯੋਜਨਾਵਾਂ ਅਤੇ ਚੁਣੇ ਗਾਹਕਾਂ ਨਾਲ ਸੰਪਰਕ ਲਈ ਸੁਨੇਹੇ. |
ਮੀਟਿੰਗ ਦੀ ਤਿਆਰੀ ਅਤੇ ਬਾਅਦ ਦੀ ਕਾਰਵਾਈ | ਤਿਮਾਹੀ/ਕਾਰਜਕਾਰੀ ਕਾਰੋਬਾਰੀ ਸਮੀਖਿਆਵਾਂ ਤਿਆਰ ਕਰੋ, ਨੋਟਾਂ ਨੂੰ ਤਰਤੀਬ ਦਿਓ ਅਤੇ ਸਾਰ ਭੇਜੋ. | ਸੰਖੇਪ ਵੇਰਵੇ, ਕਾਰਜ-ਸੂਚੀਆਂ, ਕਾਲਾਂ ਦੇ ਸਾਰ, ਕਰਨ ਵਾਲੇ ਕੰਮ ਅਤੇ ਅਗਲੀ ਕਾਰਵਾਈ ਦੇ ਸੁਨੇਹੇ. |
ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ | ਉੱਚ ਪੱਧਰ ’ਤੇ ਭੇਜੇ ਮਸਲਿਆਂ ਨੂੰ ਸੰਭਾਲੋ ਅਤੇ ਉਤਪਾਦ ਤੇ ਸਹਾਇਤਾ ਟੀਮਾਂ ਨਾਲ ਤਾਲਮੇਲ ਕਰੋ. | ਉੱਚ ਪੱਧਰ ’ਤੇ ਭੇਜਣ ਲਈ ਮਸਲਿਆਂ ਦੇ ਵੇਰਵੇ, ਫ਼ੈਸਲਿਆਂ ਦੇ ਰਿਕਾਰਡ, ਅੰਦਰੂਨੀ ਸਥਿਤੀ ਦੀ ਤਾਜ਼ਾ ਜਾਣਕਾਰੀ ਅਤੇ ਜ਼ਿੰਮੇਵਾਰ ਵਿਅਕਤੀਆਂ ਦੇ ਕੰਮ ਦੀ ਨਿਗਰਾਨੀ. |
ਨਵੀਨੀਕਰਨ ਅਤੇ ਵਿਸਤਾਰ | ਨਵੀਨੀਕਰਨ ਸੰਭਾਲੋ ਅਤੇ ਵਾਧੇ ਦੇ ਮੌਕੇ ਪਛਾਣੋ. | ਨਵੀਨੀਕਰਨ ਦੀਆਂ ਯੋਜਨਾਵਾਂ, ਮਿਲੇ ਲਾਭਾਂ ਦੇ ਸਾਰ, ਵਿਸਤਾਰ ਦੇ ਸੰਭਾਵੀ ਰਾਹ ਅਤੇ ਹਿੱਤਧਾਰਕਾਂ ਦੀਆਂ ਭੂਮਿਕਾਵਾਂ ਦਾ ਖਾਕਾ. |
ਗਾਹਕਾਂ ਦੀ ਆਵਾਜ਼ | ਰਾਏ ਇਕੱਠੀ ਕਰੋ, ਮੁੱਖ ਵਿਸ਼ਿਆਂ ਦਾ ਵਿਸ਼ਲੇਸ਼ਣ ਕਰੋ ਅਤੇ ਬੇਨਤੀਆਂ ਨੂੰ ਤਰਜੀਹ ਦਿਓ. | ਮੁੱਖ ਵਿਸ਼ਿਆਂ ਦਾ ਵਿਸ਼ਲੇਸ਼ਣ, ਗਾਹਕਾਂ ਦੀ ਰਾਏ ਦੇ ਸਾਰ, ਪ੍ਰਭਾਵ ਦੀ ਵਿਆਖਿਆ ਅਤੇ ਬੇਨਤੀਆਂ ਦੇ ਵੇਰਵੇ. |
ਡੀਪ ਰਿਸਰਚ ਅਤੇ ਜੁੜੇ ਸਰੋਤ ਸਭ ਤੋਂ ਪ੍ਰਭਾਵਸ਼ਾਲੀ ਉਦੋਂ ਹੁੰਦੇ ਹਨ, ਜਦੋਂ ਉਹ ਖਾਤੇ ਦੀ ਪੂਰੀ ਤਸਵੀਰ ਬਣਾਉਣ ਅਤੇ ਉਸ ਨੂੰ ਸਪਸ਼ਟ ਢੰਗ ਨਾਲ ਸਾਂਝਾ ਕਰਨ ਵਿੱਚ ਤੁਹਾਡੀ ਮਦਦ ਕਰਦੇ ਹਨ. ਨਵੀਨੀਕਰਨ, ਕੋਈ ਮਸਲਾ ਉੱਚ ਪੱਧਰ ’ਤੇ ਲਿਜਾਣ ਜਾਂ ਕਾਰਜਕਾਰੀ ਅਧਿਕਾਰੀ ਨਾਲ ਸਮੀਖਿਆ ਤੋਂ ਪਹਿਲਾਂ ਇਨ੍ਹਾਂ ਦੀ ਵਰਤੋਂ ਕਰੋ. ਉਤਪਾਦ ਦੀ ਵਰਤੋਂ, ਪਿਛਲੀਆਂ ਗੱਲਬਾਤਾਂ, ਹਿੱਤਧਾਰਕਾਂ ਦੀ ਪਿਛੋਕੜ ਅਤੇ ਹਾਲੀਆ ਘਟਨਾਵਾਂ ਵਰਗੀ ਜਾਣਕਾਰੀ ਨੂੰ ਜੋੜ ਕੇ ਇੱਕ ਤਰਤੀਬਬੱਧ ਤਸਵੀਰ ਬਣਾਓ.
ਕੰਮ ਕਰਦਿਆਂ ਸਮੱਗਰੀ ਬਣਾਉਣ ਲਈ ਵੀ ਇਹ ਖ਼ਾਸ ਤੌਰ ’ਤੇ ਲਾਭਦਾਇਕ ਹੈ: ਮੀਟਿੰਗਾਂ ਦੇ ਨੋਟਾਂ ਤੋਂ ਸਾਰ ਬਣਾਉਣਾ, ਵੱਖ-ਵੱਖ ਪਾਠਕਾਂ ਮੁਤਾਬਕ ਤਾਜ਼ਾ ਜਾਣਕਾਰੀ ਢਾਲਣਾ ਅਤੇ ਸਫਲਤਾ ਯੋਜਨਾਵਾਂ ਜਾਂ ਨਵੀਨੀਕਰਨ ਦੇ ਸਾਰ ਤਿਆਰ ਕਰਨਾ.
ਸਭ ਤੋਂ ਵਧੀਆ ਨਤੀਜੇ ਉਦੋਂ ਮਿਲਦੇ ਹਨ ਜਦੋਂ ਟੀਮਾਂ ਇਸ ਟੂਲ ਦੇ ਦੋਵੇਂ ਪੱਖ ਵਰਤਦੀਆਂ ਹਨ—ਖਾਤੇ ਵਿੱਚ ਕੀ ਹੋ ਰਿਹਾ ਹੈ, ਇਹ ਸਮਝਣ ਲਈ ਖੋਜ; ਅਤੇ ਇਹ ਜਾਣਕਾਰੀ ਸਪਸ਼ਟ ਢੰਗ ਨਾਲ ਸਾਂਝੀ ਕਰਨ ਤੇ ਰਿਸ਼ਤੇ ਨੂੰ ਅੱਗੇ ਵਧਾਉਣ ਲਈ ਸਮੱਗਰੀ ਦੀ ਰਚਨਾ.
ਵਿਸ਼ੇਸ਼ਤਾ | ਗਾਹਕ ਸਫਲਤਾ ਟੀਮਾਂ ਇਸ ਨੂੰ ਕਿਵੇਂ ਵਰਤਦੀਆਂ ਹਨ |
|---|---|
ਪ੍ਰੋਜੈਕਟ: ਕਈ ਪੜਾਵਾਂ ਵਾਲੇ ਕੰਮ ਨੂੰ ਸਮੇਂ ਦੇ ਨਾਲ ਤਰਤੀਬ ਵਿੱਚ ਰੱਖੋ. |
|
ਹੁਨਰ: ਵਾਰ-ਵਾਰ ਕੀਤੇ ਜਾਣ ਵਾਲੇ ਕੰਮ ਲਈ ਮਿਆਰੀ ਤਰੀਕਾ ਬਣਾਓ. |
|
ਡਾਟਾ ਵਿਸ਼ਲੇਸ਼ਣ: ਰੁਝਾਨ ਪਛਾਣੋ, ਜੋਖਮ ਛੇਤੀ ਸਾਹਮਣੇ ਲਿਆਓ ਅਤੇ ਸਪ੍ਰੈੱਡਸ਼ੀਟਾਂ ਜਾਂ ਕੱਚੇ ਡਾਟੇ ਦੇ ਆਧਾਰ ’ਤੇ ਫ਼ੈਸਲੇ ਲਓ. |
|
ਐਪਾਂ ਜਾਂ ਫ਼ਾਈਲਾਂ: ਅੰਦਰੂਨੀ ਪਿਛੋਕੜ ਜਾਣਕਾਰੀ ਸ਼ਾਮਲ ਕਰੋ. |
|
ਡੀਪ ਰਿਸਰਚ ਜਾਂ ਖੋਜ: ਬਾਹਰੀ ਪਿਛੋਕੜ ਜਾਣਕਾਰੀ ਸ਼ਾਮਲ ਕਰੋ. |
|
ਇਮੇਜ ਜਨਰੇਸ਼ਨ: ਸਮੱਗਰੀ ਨੂੰ ਹੋਰ ਦਿਲਚਸਪ ਬਣਾਉਣ ਲਈ ਦ੍ਰਿਸ਼ ਸਮੱਗਰੀ ਬਣਾਓ ਅਤੇ ਨਿਖਾਰੋ. |
|
ਗਾਹਕ ਸਫਲਤਾ ਦੇ ਆਗੂਆਂ ਨੂੰ ਪ੍ਰਭਾਵ ਅਕਸਰ ਸਭ ਤੋਂ ਪਹਿਲਾਂ ਟੀਮ ਦੇ ਕੰਮ ਦੀ ਲੈਅ ਵਿੱਚ ਦਿਸਦਾ ਹੈ—ਤੇਜ਼ ਅਗਲੀ ਕਾਰਵਾਈ, ਵਧੇਰੇ ਇਕਸਾਰ ਸਾਰ, ਨਵੀਨੀਕਰਨ ਅਤੇ ਜੋਖਮਾਂ ਦੇ ਵਧੀਆ ਵੇਰਵੇ, ਅਤੇ ਪਿਛੋਕੜ ਜਾਣਕਾਰੀ ਇਕੱਠੀ ਕਰਨ ’ਤੇ ਘੱਟ ਸਮਾਂ.
ਸਮੇਂ ਦੇ ਨਾਲ ਇਸ ਤੋਂ ਮਾਪਣਯੋਗ ਨਤੀਜੇ ਮਿਲਦੇ ਹਨ, ਜਿਵੇਂ ਗਾਹਕਾਂ ਨੂੰ ਜਵਾਬ ਦੇਣ ਵਿੱਚ ਘੱਟ ਸਮਾਂ ਲੱਗਣਾ, ਸੇਵਾ ਛੱਡਣ ਦੇ ਜੋਖਮ ਅਤੇ ਵਿਸਤਾਰ ਦੇ ਮੌਕਿਆਂ ਦੀ ਛੇਤੀ ਪਛਾਣ, ਖਾਤਿਆਂ ਦੇ ਬਿਹਤਰ ਦਸਤਾਵੇਜ਼ ਅਤੇ ਪੂਰੀ ਟੀਮ ਵੱਲੋਂ ਵਧੇਰੇ ਇਕਸਾਰ ਢੰਗ ਨਾਲ ਕੰਮ ਪੂਰਾ ਕਰਨਾ.


