OpenAI

10 ਅਪ੍ਰੈਲ 2026

OpenAI ਅਕੈਡਮੀ

ਸਿਹਤ ਦੇਖਭਾਲ

ਡਾਕਟਰੀ ਕੰਮਕਾਜ ਅਤੇ ਫ਼ੈਸਲੇ ਲੈਣ ਵਿੱਚ ਮਦਦ ਲਈ AI ਸਰੋਤ.

ਇਸ ਪੰਨੇ 'ਤੇ ਅਮਲੀ ਉਦਾਹਰਨਾਂ ਇਕੱਠੀਆਂ ਕੀਤੀਆਂ ਗਈਆਂ ਹਨ ਕਿ AI ਰੋਜ਼ਾਨਾ ਦੇ ਡਾਕਟਰੀ ਕੰਮ ਵਿੱਚ ਕਿਵੇਂ ਮਦਦ ਕਰ ਸਕਦੀ ਹੈ. ਭਾਵੇਂ ਤੁਸੀਂ ਵਰਤੋਂ ਦੇ ਸ਼ੁਰੂਆਤੀ ਤਰੀਕੇ ਖੋਜ ਰਹੇ ਹੋ ਜਾਂ ਪਹਿਲਾਂ ਹੀ AI ਲਾਗੂ ਕਰ ਰਹੀਆਂ ਟੀਮਾਂ ਦੀ ਮਦਦ ਕਰ ਰਹੇ ਹੋ, ਇਹ ਪ੍ਰੌੰਪਟ ਅਤੇ ਮਾਰਗਦਰਸ਼ਕ ਭਰੋਸੇ ਨਾਲ ਅੱਗੇ ਵਧਣ ਵਿੱਚ ਤੁਹਾਡੀ ਮਦਦ ਲਈ ਤਿਆਰ ਕੀਤੇ ਗਏ ਹਨ.

ਡਾਕਟਰੀ ਪੇਸ਼ੇਵਰਾਂ ਲਈ ਪ੍ਰੌੰਪਟ

ਡਾਕਟਰੀ ਪੇਸ਼ੇਵਰ ਸਬੂਤ ਲੱਭਣ, ਵੱਖ-ਵੱਖ ਦਿਸ਼ਾ-ਨਿਰਦੇਸ਼ਾਂ ਵਿੱਚ ਤਾਲਮੇਲ ਬਿਠਾਉਣ ਅਤੇ ਦੇਖਭਾਲ ਦਾ ਵੇਰਵਾ ਦਰਜ ਕਰਨ ਵਿੱਚ ਕਾਫ਼ੀ ਸਮਾਂ ਲਾਉਂਦੇ ਹਨ—ਇਹ ਸਮਾਂ ਮਰੀਜ਼ਾਂ ਨਾਲ ਬਿਤਾਇਆ ਜਾ ਸਕਦਾ ਹੈ. ਸਿਹਤ ਦੇਖਭਾਲ ਲਈ ChatGPT⁠ ਹਸਪਤਾਲਾਂ ਵਿੱਚ ਦੇਖਭਾਲ ਦੇਣ ਵਾਲੇ ਪੇਸ਼ੇਵਰਾਂ ਲਈ ਬਣਾਇਆ ਗਿਆ ਇੱਕ ਸੁਰੱਖਿਅਤ ਵਰਕਸਪੇਸ ਹੈ. ਇਹ HIPAA ਦੀ ਪਾਲਣਾ ਕਰਦਿਆਂ ਵਰਤੋਂ ਲਈ ਤਿਆਰ ਕੀਤਾ ਗਿਆ ਹੈ ਅਤੇ ਭਰੋਸੇਯੋਗ ਡਾਕਟਰੀ ਸਰੋਤਾਂ ਦੇ ਹਵਾਲਿਆਂ ਸਮੇਤ ਜਵਾਬ ਦਿੰਦਾ ਹੈ.

ਇਹ ਡਾਕਟਰੀ ਦਸਤਾਵੇਜ਼ਾਂ ਦੇ ਖਰੜੇ ਲਿਖਣ, ਇਲਾਜ ਲਈ ਅਗਾਊਂ ਮਨਜ਼ੂਰੀ ਦੀਆਂ ਬੇਨਤੀਆਂ ਤਿਆਰ ਕਰਨ ਅਤੇ ਮਰੀਜ਼ ਦੀ ਜਾਣਕਾਰੀ ਦਾ ਸਾਰ ਬਣਾਉਣ ਵਰਗੇ ਕੰਮਾਂ ਵਿੱਚ ਮਦਦ ਕਰ ਸਕਦਾ ਹੈ—ਜਿਸ ਨਾਲ ਪ੍ਰਬੰਧਕੀ ਬੋਝ ਘਟਦਾ ਹੈ ਅਤੇ ਦੇਖਭਾਲ 'ਤੇ ਵੱਧ ਧਿਆਨ ਦਿੱਤਾ ਜਾ ਸਕਦਾ ਹੈ.

ਹੇਠਾਂ ਦਿੱਤੇ ਪ੍ਰੌੰਪਟ ਦੇ ਨਮੂਨੇ ਦਿਖਾਉਂਦੇ ਹਨ ਕਿ ਡਾਕਟਰੀ ਪੇਸ਼ੇਵਰ ਆਮ ਕੰਮਕਾਜ ਵਿੱਚ ਸਿਹਤ ਦੇਖਭਾਲ ਲਈ ChatGPT ਦੀ ਵਰਤੋਂ ਕਿਵੇਂ ਕਰ ਸਕਦੇ ਹਨ.

ਵਰਤੋਂ ਦਾ ਮਾਮਲਾ

ਪ੍ਰੌੰਪਟ ਦੀ ਉਦਾਹਰਨ

ਪ੍ਰੌੰਪਟ ਦਾ ਨਮੂਨਾ

ਰੋਗ ਦੀ ਪਛਾਣ ਲਈ ਸਹੀ ਜਾਂਚਾਂ ਚੁਣਨਾ

ਮੈਂ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦਾ ਇਲਾਜ ਕਰਨ ਵਾਲਾ ਡਾਕਟਰ ਹਾਂ. ਮੇਰੇ ਕੋਲ ਇੱਕ 62 ਸਾਲਾ ਮਰਦ ਮਰੀਜ਼ ਹੈ ਜਿਸ ਨੂੰ ਸ਼ੂਗਰ ਅਤੇ ਗੁਰਦਿਆਂ ਦੀ ਪੁਰਾਣੀ ਬਿਮਾਰੀ ਹੈ. ਉਹ ਬੁਖ਼ਾਰ, ਸਾਹ ਚੜ੍ਹਨ ਅਤੇ ਹਾਲ ਹੀ ਵਿੱਚ ਸ਼ੁਰੂ ਹੋਈ ਮਾਨਸਿਕ ਉਲਝਣ ਨਾਲ ਐਮਰਜੈਂਸੀ ਵਿਭਾਗ ਵਿੱਚ ਆਇਆ ਹੈ.

ਇਨ੍ਹਾਂ ਲੱਛਣਾਂ ਦੇ ਆਧਾਰ 'ਤੇ, ਸੈਪਸਿਸ ਅਤੇ ਸੰਭਾਵੀ ਨਮੂਨੀਆ ਦਾ ਮੁਲਾਂਕਣ ਕਰਨ ਲਈ ਕੇਂਦਰਿਤ ਨਿਦਾਨਕ ਜਾਂਚ-ਪੜਤਾਲ ਅਤੇ ਜਾਂਚਾਂ ਦੀ ਚੋਣ ਦੀ ਰੂਪਰੇਖਾ ਦਿਓ. ਇਸ ਵਿੱਚ ਪ੍ਰਯੋਗਸ਼ਾਲਾ ਜਾਂਚਾਂ, ਤਸਵੀਰੀ ਜਾਂਚਾਂ ਅਤੇ ਸੂਖਮਜੀਵ ਸੰਬੰਧੀ ਜਾਂਚਾਂ ਸ਼ਾਮਲ ਕਰੋ. ਸਮਝਾਓ ਕਿ ਅਚਾਨਕ ਗੰਭੀਰ ਹੋਈਆਂ ਬਿਮਾਰੀਆਂ ਦੀ ਦੇਖਭਾਲ ਕਰਨ ਵਾਲੇ ਹਸਪਤਾਲ ਵਿੱਚ ਇਹ ਨਤੀਜੇ ਸ਼ੁਰੂਆਤੀ ਇਲਾਜ ਨੂੰ ਕਿਵੇਂ ਸੇਧ ਦੇਣਗੇ.

ਮੈਂ [clinical role, e.g., hospitalist, emergency physician, ICU fellow, NP, PA] ਹਾਂ ਅਤੇ [care setting, e.g., emergency department, ICU] ਵਿੱਚ [age] ਸਾਲਾ [gender] ਮਰੀਜ਼ ਦੀ ਦੇਖਭਾਲ ਕਰ ਰਿਹਾ ਹਾਂ. ਮਰੀਜ਼ ਨੂੰ ਪਹਿਲਾਂ ਤੋਂ [key past medical conditions] ਹਨ ਅਤੇ ਉਹ [chief complaint(s)] ਅਤੇ [key acute symptoms or signs] ਨਾਲ ਆਇਆ ਹੈ. 

ਇਸ ਸਥਿਤੀ ਦੇ ਆਧਾਰ 'ਤੇ, [suspected condition(s), e.g., sepsis, pneumonia, PE, stroke] ਦਾ ਮੁਲਾਂਕਣ ਕਰਨ ਲਈ [diagnostic methods, e.g., labs, imaging, microbiology] ਦੀ ਵਰਤੋਂ ਕਰਦਿਆਂ ਕੇਂਦਰਿਤ ਨਿਦਾਨਕ ਜਾਂਚ-ਪੜਤਾਲ ਅਤੇ ਜਾਂਚਾਂ ਦੀ ਚੋਣ ਦੱਸੋ. ਸਮਝਾਓ ਕਿ [clinical setting] ਵਿੱਚ ਇਹ ਨਤੀਜੇ [initial management, triage, or treatment decisions] ਨੂੰ ਕਿਵੇਂ ਸੇਧ ਦੇਣਗੇ.

ਸੰਭਾਵੀ ਰੋਗਾਂ ਵਿੱਚ ਫ਼ਰਕ ਕਰਕੇ ਨਿਦਾਨ ਤੱਕ ਪਹੁੰਚਣਾ

ਮੈਂ ਇੱਕ ਡਾਕਟਰ ਹਾਂ ਅਤੇ 28 ਸਾਲਾ ਔਰਤ ਦਾ ਰੁਟੀਨ ਡਾਕਟਰੀ ਮੁਲਾਂਕਣ ਕਰ ਰਿਹਾ ਹਾਂ. ਹਾਲ ਹੀ ਵਿੱਚ ਲੰਬੇ ਸਫ਼ਰ ਅਤੇ ਸਰੀਰਕ ਸਰਗਰਮੀ ਵਧਣ ਤੋਂ ਬਾਅਦ ਉਸ ਦੇ ਇੱਕ ਗੋਡੇ ਵਿੱਚ ਤਕਲੀਫ਼, ਪਿੰਡਲੀ ਵਿੱਚ ਰੁਕ-ਰੁਕ ਕੇ ਖਿਚਾਅ ਅਤੇ ਛਾਤੀ ਦੀ ਕੰਧ ਵਿੱਚ ਦਰਦ ਹੈ. 

ਤਰਜੀਹ ਦੇ ਕ੍ਰਮ ਵਿੱਚ ਸੰਭਾਵੀ ਨਿਦਾਨਾਂ ਦੀ ਸੂਚੀ ਬਣਾਓ. ਸਮਝਾਓ ਕਿ ਮਰੀਜ਼ ਦੇ ਡਾਕਟਰੀ ਇਤਿਹਾਸ, ਸਰੀਰਕ ਮੁਆਇਨੇ ਅਤੇ ਮੁੱਢਲੇ ਨਿਦਾਨਕ ਮੁਲਾਂਕਣ ਰਾਹੀਂ ਗੋਡੇ ਦੀ ਚੱਪਣੀ ਅਤੇ ਪੱਟ ਦੀ ਹੱਡੀ ਵਿਚਕਾਰ ਹੋਣ ਵਾਲੇ ਦਰਦ ਦੇ ਸਿੰਡਰੋਮ ਨੂੰ ਮਾਸਪੇਸ਼ੀ ਦੇ ਖਿਚਾਅ, ਪਸਲੀਆਂ ਦੀ ਉਪਾਸਥੀ ਦੀ ਸੋਜ ਅਤੇ ਤਣਾਅ-ਸੰਬੰਧੀ ਲੱਛਣਾਂ ਤੋਂ ਕਿਵੇਂ ਵੱਖ ਕੀਤਾ ਜਾ ਸਕਦਾ ਹੈ.

ਮੈਂ [clinical role, e.g., emergency physician, hospitalist, urgent care PA] ਹਾਂ ਅਤੇ [care setting] ਵਿੱਚ [age] ਸਾਲਾ [gender] ਮਰੀਜ਼ ਦਾ ਮੁਲਾਂਕਣ ਕਰ ਰਿਹਾ ਹਾਂ, ਜਿਸ ਨੂੰ [chief complaint] ਹੈ ਅਤੇ [key symptoms or exam findings] ਹਨ.

ਇਨ੍ਹਾਂ ਲੱਛਣਾਂ ਲਈ ਤਰਜੀਹ ਦੇ ਕ੍ਰਮ ਵਿੱਚ ਸੰਭਾਵੀ ਨਿਦਾਨਾਂ ਦੀ ਸੂਚੀ ਬਣਾਓ. ਹਰ ਨਿਦਾਨ ਲਈ ਸਮਝਾਓ ਕਿ ਡਾਕਟਰੀ ਇਤਿਹਾਸ, ਮੁਆਇਨੇ ਜਾਂ ਸ਼ੁਰੂਆਤੀ ਜਾਂਚਾਂ ਦੀਆਂ ਕਿਹੜੀਆਂ ਗੱਲਾਂ ਉਸ ਦੇ ਹੱਕ ਵਿੱਚ ਜਾਂ ਵਿਰੁੱਧ ਜਾਂਦੀਆਂ ਹਨ.

ਫਿਰ ਸਮਝਾਓ ਕਿ ਮਰੀਜ਼ ਕੋਲ ਜਾ ਕੇ ਕੀਤੇ ਮੁਲਾਂਕਣ, ਪ੍ਰਯੋਗਸ਼ਾਲਾ ਜਾਂਚਾਂ ਅਤੇ ਤਸਵੀਰੀ ਜਾਂਚਾਂ ਰਾਹੀਂ [primary suspected condition] ਨੂੰ [alternative diagnosis #1], [alternative diagnosis #2] ਅਤੇ [alternative diagnosis #3] ਤੋਂ ਕਿਵੇਂ ਵੱਖ ਕੀਤਾ ਜਾ ਸਕਦਾ ਹੈ.

ਦੇਖਭਾਲ ਦੀ ਯੋਜਨਾ ਬਣਾਉਣਾ

ਮੈਂ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦਾ ਇਲਾਜ ਕਰਨ ਵਾਲਾ ਡਾਕਟਰ ਹਾਂ. ਮੈਂ ਇੱਕ 74 ਸਾਲਾ ਔਰਤ ਦਾ ਇਲਾਜ ਕਰ ਰਿਹਾ ਹਾਂ ਜੋ ਦਿਲ ਦੀ ਪੰਪ ਕਰਨ ਦੀ ਸਮਰੱਥਾ ਘਟਣ ਕਾਰਨ ਲੱਛਣ ਵਿਗੜਨ ਅਤੇ ਗੁਰਦਿਆਂ ਦਾ ਕੰਮ ਹੋਰ ਖ਼ਰਾਬ ਹੋਣ ਕਰਕੇ ਦਾਖ਼ਲ ਹੈ. ਹਰ ਸਮੱਸਿਆ ਅਨੁਸਾਰ ਮੁਲਾਂਕਣ ਅਤੇ ਯੋਜਨਾ ਦਿਓ, ਜਿਸ ਵਿੱਚ ਸਰੀਰ ਵਿੱਚ ਤਰਲ ਦੀ ਮਾਤਰਾ ਦਾ ਪ੍ਰਬੰਧਨ, ਦਵਾਈਆਂ ਵਿੱਚ ਤਬਦੀਲੀਆਂ ਅਤੇ ਹਸਪਤਾਲ ਤੋਂ ਛੁੱਟੀ ਦੀ ਯੋਜਨਾ ਸ਼ਾਮਲ ਹੋਵੇ.

ਮੈਂ [clinical role, e.g., hospitalist, ICU attending, NP, PA] ਹਾਂ ਅਤੇ [age] ਸਾਲਾ [gender] ਮਰੀਜ਼ ਦਾ ਇਲਾਜ ਕਰ ਰਿਹਾ ਹਾਂ, ਜੋ [primary diagnosis] ਅਤੇ [key complicating problems] ਕਾਰਨ ਦਾਖ਼ਲ ਹੈ.

ਹਰ ਸਮੱਸਿਆ ਅਨੁਸਾਰ ਮੁਲਾਂਕਣ ਅਤੇ ਯੋਜਨਾ ਬਣਾਓ, ਜਿਸ ਵਿੱਚ ਇਹ ਸ਼ਾਮਲ ਹੋਣ:

ਹਰ ਮੌਜੂਦਾ ਸਮੱਸਿਆ ਪਿੱਛੇ ਕੰਮ ਕਰ ਰਹੀਆਂ ਰੋਗ-ਸੰਬੰਧੀ ਸਰੀਰਕ ਪ੍ਰਕਿਰਿਆਵਾਂ

ਉਹ ਨਿਦਾਨਕ ਜਾਂਚਾਂ ਜਿਨ੍ਹਾਂ ਦੇ ਨਤੀਜਿਆਂ ਵਿੱਚ ਬਦਲਾਅ ਜਾਂ ਅਗਲੇ ਨਤੀਜਿਆਂ 'ਤੇ ਨਜ਼ਰ ਰੱਖਣੀ ਹੈ

ਇਲਾਜ ਦੀ ਯੋਜਨਾ (ਦਵਾਈਆਂ, ਤਰਲ, ਇਲਾਜੀ ਪ੍ਰਕਿਰਿਆਵਾਂ, ਨਿਗਰਾਨੀ)

ਅਗਲੀ ਦੇਖਭਾਲ ਕਿੱਥੇ ਹੋਵੇਗੀ ਅਤੇ ਹਸਪਤਾਲ ਤੋਂ ਛੁੱਟੀ ਦੀ ਯੋਜਨਾ

ਖ਼ਾਸ ਤੌਰ 'ਤੇ ਦੱਸੋ ਕਿ [comorbidity or complication] ਇਲਾਜ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਅਤੇ ਕਿਹੜੀਆਂ ਸਥਿਤੀਆਂ ਵਿੱਚ ਦੇਖਭਾਲ ਦਾ ਪੱਧਰ ਵਧਾਉਣ ਜਾਂ ਘਟਾਉਣ ਦੀ ਲੋੜ ਪਵੇਗੀ.

ਮਰੀਜ਼ ਨਾਲ ਮੁਲਾਕਾਤ ਦਾ ਵੇਰਵਾ ਦਰਜ ਕਰਨਾ

ਮੈਂ ਬੱਚਿਆਂ ਦਾ ਡਾਕਟਰ ਹਾਂ ਅਤੇ ਇੱਕ 3 ਸਾਲਾ ਮੁੰਡੇ ਦੀ ਜਾਂਚ ਕਰ ਰਿਹਾ ਹਾਂ ਜਿਸ ਨੂੰ ਬੁਖ਼ਾਰ, ਖੰਘ ਅਤੇ ਸਾਹ ਲੈਂਦਿਆਂ ਸੀਟੀ ਵਰਗੀ ਆਵਾਜ਼ ਆਉਣ ਦੀ ਤਕਲੀਫ਼ ਹੈ. ਵਾਇਰਸ ਕਾਰਨ ਸਾਹ ਦੀਆਂ ਛੋਟੀਆਂ ਨਾਲੀਆਂ ਦੀ ਸੋਜ ਦੇ ਸ਼ੱਕ ਲਈ ਇੱਕ ਸੰਖੇਪ ਪਰ ਪੂਰਾ ਡਾਕਟਰੀ ਨੋਟ ਲਿਖੋ, ਜਿਸ ਵਿੱਚ ਡਾਕਟਰੀ ਇਤਿਹਾਸ, ਮੁਆਇਨਾ, ਮੁਲਾਂਕਣ ਅਤੇ ਯੋਜਨਾ ਸ਼ਾਮਲ ਹੋਣ.

ਇਸ ਨੂੰ ਉਸੇ ਤਰ੍ਹਾਂ ਲਿਖੋ ਜਿਵੇਂ ਅਸਲ ਮਰੀਜ਼ ਦੇ ਡਾਕਟਰੀ ਰਿਕਾਰਡ ਵਿੱਚ ਦਰਜ ਕੀਤਾ ਜਾਂਦਾ ਹੈ.

ਮੈਂ [clinical role, e.g., pediatrician, family medicine physician, resident] ਹਾਂ ਅਤੇ [clinic / ED / hospital] ਵਿੱਚ [age] ਸਾਲਾ [gender] ਮਰੀਜ਼ ਦੀ ਜਾਂਚ ਕਰ ਰਿਹਾ ਹਾਂ, ਜਿਸ ਨੂੰ [chief complaint] ਹੈ ਅਤੇ [key symptoms] ਹਨ.

ਇੱਕ ਸੰਖੇਪ ਪਰ ਪੂਰਾ ਡਾਕਟਰੀ ਨੋਟ ਲਿਖੋ, ਜਿਸ ਵਿੱਚ ਇਹ ਸ਼ਾਮਲ ਹੋਣ:

ਮੌਜੂਦਾ ਬਿਮਾਰੀ ਦਾ ਇਤਿਹਾਸ

ਸੰਬੰਧਿਤ ਪਿਛਲਾ ਡਾਕਟਰੀ ਇਤਿਹਾਸ ਅਤੇ ਦਵਾਈਆਂ

ਸਮੱਸਿਆ 'ਤੇ ਕੇਂਦਰਿਤ ਸਰੀਰਕ ਮੁਆਇਨਾ

ਸੰਭਾਵੀ ਨਿਦਾਨਾਂ ਸਮੇਤ ਮੁਲਾਂਕਣ

ਯੋਜਨਾ (ਨਿਦਾਨਕ ਜਾਂਚਾਂ, ਇਲਾਜ ਅਤੇ ਅਗਲੀ ਜਾਂਚ)

ਇਸ ਨੂੰ ਉਸੇ ਤਰ੍ਹਾਂ ਲਿਖੋ ਜਿਵੇਂ ਅਸਲ ਮਰੀਜ਼ ਦੇ ਡਾਕਟਰੀ ਰਿਕਾਰਡ ਵਿੱਚ ਦਰਜ ਕੀਤਾ ਜਾਂਦਾ ਹੈ.

ਮਰੀਜ਼ ਨੂੰ ਸਲਾਹ ਦੇਣਾ ਅਤੇ ਅਗਲੇ ਕਦਮ ਤੈਅ ਕਰਨਾ

ਮੈਂ ਹਾਰਮੋਨ-ਸੰਬੰਧੀ ਰੋਗਾਂ ਦਾ ਮਾਹਰ ਹਾਂ ਅਤੇ ਇੱਕ 60 ਸਾਲਾ ਔਰਤ ਨੂੰ ਸਲਾਹ ਦੇ ਰਿਹਾ ਹਾਂ ਜਿਸ ਨੂੰ ਹਾਲ ਹੀ ਵਿੱਚ ਟਾਈਪ 2 ਸ਼ੂਗਰ ਹੋਣ ਦੀ ਪੁਸ਼ਟੀ ਹੋਈ ਹੈ. ਮੁਲਾਕਾਤ ਤੋਂ ਬਾਅਦ ਲਈ ਮਰੀਜ਼ ਨੂੰ ਆਸਾਨੀ ਨਾਲ ਸਮਝ ਆਉਣ ਵਾਲੀਆਂ ਹਦਾਇਤਾਂ ਲਿਖੋ. ਇਨ੍ਹਾਂ ਵਿੱਚ ਦਵਾਈਆਂ, ਖੁਰਾਕ, ਖ਼ੂਨ ਵਿੱਚ ਸ਼ੂਗਰ ਦੀ ਨਿਗਰਾਨੀ ਅਤੇ ਡਾਕਟਰੀ ਮਦਦ ਕਦੋਂ ਲੈਣੀ ਹੈ, ਇਹ ਸ਼ਾਮਲ ਕਰੋ. 

ਮੈਂ [clinical role, e.g., endocrinologist, primary care physician, nurse practitioner] ਹਾਂ ਅਤੇ [diagnosis] ਵਾਲੇ [age] ਸਾਲਾ [gender] ਮਰੀਜ਼ ਨੂੰ ਸਲਾਹ ਦੇ ਰਿਹਾ ਹਾਂ.

ਮੁਲਾਕਾਤ ਤੋਂ ਬਾਅਦ ਲਈ ਮਰੀਜ਼ ਨੂੰ ਆਸਾਨੀ ਨਾਲ ਸਮਝ ਆਉਣ ਵਾਲੀਆਂ ਹਦਾਇਤਾਂ ਲਿਖੋ, ਜਿਨ੍ਹਾਂ ਵਿੱਚ ਇਹ ਸਮਝਾਇਆ ਗਿਆ ਹੋਵੇ:

ਇਹ ਬਿਮਾਰੀ ਕੀ ਹੈ

[medications] ਕਿਵੇਂ ਲੈਣੀਆਂ ਹਨ

ਖੁਰਾਕ, ਜੀਵਨ-ਸ਼ੈਲੀ ਅਤੇ ਨਿਗਰਾਨੀ ਬਾਰੇ ਮੁੱਖ ਸਿਫ਼ਾਰਸ਼ਾਂ

ਖ਼ਤਰੇ ਦੇ ਸੰਕੇਤ ਦੇਣ ਵਾਲੇ ਲੱਛਣ, ਜਿਨ੍ਹਾਂ ਲਈ ਤੁਰੰਤ ਡਾਕਟਰੀ ਮਦਦ ਲੈਣੀ ਚਾਹੀਦੀ ਹੈ

ਸਿਹਤ ਬਾਰੇ [health-literacy level] ਪੱਧਰ ਦੀ ਸਮਝ ਵਾਲੇ ਮਰੀਜ਼ ਲਈ ਢੁਕਵੀਂ ਸਪਸ਼ਟ ਭਾਸ਼ਾ ਵਰਤੋ ਅਤੇ ਤਕਨੀਕੀ ਸ਼ਬਦਾਂ ਤੋਂ ਪਰਹੇਜ਼ ਕਰੋ.

ਦੇਖਭਾਲ ਦੀ ਜ਼ਿੰਮੇਵਾਰੀ ਸੁਰੱਖਿਅਤ ਢੰਗ ਨਾਲ ਸੌਂਪਣਾ

ਮੈਂ ਹਸਪਤਾਲ ਤੋਂ ਛੁੱਟੀ ਦੀ ਯੋਜਨਾ ਬਣਾਉਣ ਦਾ ਕੰਮ ਕਰਦਾ ਹਾਂ ਅਤੇ ਇੱਕ 72 ਸਾਲਾ ਔਰਤ ਦੀ ਦੇਖਭਾਲ ਲਈ ਤਾਲਮੇਲ ਕਰ ਰਿਹਾ ਹਾਂ ਜੋ ਚੂਲੇ ਦੀ ਹੱਡੀ ਟੁੱਟਣ ਤੋਂ ਬਾਅਦ ਠੀਕ ਹੋ ਰਹੀ ਹੈ. ਰੂਪਰੇਖਾ ਦਿਓ ਕਿ ਤੁਸੀਂ ਘਰ ਵਿੱਚ ਸਿਹਤ ਦੇਖਭਾਲ ਦੇਣ ਵਾਲੀ ਟੀਮ, ਫਿਜ਼ੀਓਥੈਰੇਪੀ ਟੀਮ ਅਤੇ ਮੁੱਢਲੀ ਦੇਖਭਾਲ ਦੇ ਡਾਕਟਰ ਨੂੰ ਮੁੱਖ ਮੁੱਦਿਆਂ ਬਾਰੇ ਕਿਵੇਂ ਜਾਣਕਾਰੀ ਦਿਓਗੇ.

ਮੈਂ [clinical role, e.g., hospital discharge planner, hospitalist, case manager] ਹਾਂ ਅਤੇ [age] ਸਾਲਾ [gender] ਮਰੀਜ਼ ਦੀ ਦੇਖਭਾਲ ਲਈ ਤਾਲਮੇਲ ਕਰ ਰਿਹਾ ਹਾਂ, ਜਿਸ ਨੂੰ [hospitalization or condition] ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਰਹੀ ਹੈ.

ਉਸ ਮੁੱਖ ਜਾਣਕਾਰੀ ਦੀ ਰੂਪਰੇਖਾ ਦਿਓ ਜੋ ਇਨ੍ਹਾਂ ਤੱਕ ਪਹੁੰਚਾਉਣੀ ਲਾਜ਼ਮੀ ਹੈ:

[receiving provider, e.g., primary care physician]

[home health or rehab service]

[specialist, if applicable]

ਮੌਜੂਦਾ ਸਮੱਸਿਆਵਾਂ, ਦਵਾਈਆਂ, ਬਕਾਇਆ ਜਾਂਚਾਂ, ਰੋਜ਼ਾਨਾ ਦੇ ਕੰਮ ਕਰਨ ਦੀ ਸਮਰੱਥਾ ਅਤੇ ਅਗਲੀ ਜਾਂਚ ਦੀਆਂ ਲੋੜਾਂ ਸ਼ਾਮਲ ਕਰੋ. ਇਸ ਨੂੰ ਦੇਖਭਾਲ ਦੀ ਜ਼ਿੰਮੇਵਾਰੀ ਸੌਂਪਣ ਲਈ ਇੱਕ ਸਪਸ਼ਟ ਸਾਰ ਵਜੋਂ ਲਿਖੋ.

ਡਾਕਟਰੀ ਸਬੂਤਾਂ ਨਾਲ ਮੇਲ ਦੀ ਜਾਂਚ ਕਰਨਾ

ਮੈਂ ਦਿਲ ਦੇ ਰੋਗਾਂ ਦਾ ਮਾਹਰ ਹਾਂ ਅਤੇ ਇੱਕ 65 ਸਾਲਾ ਮਰਦ ਦੀ ਦੇਖਭਾਲ ਦੀ ਸਮੀਖਿਆ ਕਰ ਰਿਹਾ ਹਾਂ, ਜਿਸ ਦੇ ਦਿਲ ਦੇ ਉੱਪਰਲੇ ਖਾਨਿਆਂ ਵਿੱਚ ਹਾਲ ਹੀ ਵਿੱਚ ਬੇਤਰਤੀਬ ਧੜਕਣ ਸ਼ੁਰੂ ਹੋਈ ਹੈ. 

ਖ਼ੂਨ ਦੇ ਥੱਕੇ ਬਣਨ ਤੋਂ ਰੋਕਣ, ਦਿਲ ਦੀ ਧੜਕਣ ਦੀ ਰਫ਼ਤਾਰ ਬਨਾਮ ਲੈਅ ਨੂੰ ਕਾਬੂ ਕਰਨ ਅਤੇ ਸਟ੍ਰੋਕ ਦੀ ਰੋਕਥਾਮ ਲਈ ਮੌਜੂਦਾ ਦਿਸ਼ਾ-ਨਿਰਦੇਸ਼ਾਂ 'ਤੇ ਆਧਾਰਿਤ ਸਿਫ਼ਾਰਸ਼ਾਂ ਦਾ ਸਾਰ ਦਿਓ, ਜਿਵੇਂ ਉਹ ਇਸ ਮਰੀਜ਼ 'ਤੇ ਲਾਗੂ ਹੁੰਦੀਆਂ ਹਨ.

ਮੈਂ [clinical role, e.g., cardiologist, pulmonologist, hospitalist] ਹਾਂ ਅਤੇ [age] ਸਾਲਾ [gender] ਮਰੀਜ਼ ਦੀ ਦੇਖਭਾਲ ਦੀ ਸਮੀਖਿਆ ਕਰ ਰਿਹਾ ਹਾਂ, ਜਿਸ ਨੂੰ [condition] ਅਤੇ [key comorbidities] ਹਨ.

ਇਨ੍ਹਾਂ ਲਈ ਮੌਜੂਦਾ ਦਿਸ਼ਾ-ਨਿਰਦੇਸ਼ਾਂ 'ਤੇ ਆਧਾਰਿਤ ਸਿਫ਼ਾਰਸ਼ਾਂ ਦਾ ਸਾਰ ਦਿਓ:

ਨਿਦਾਨ ਅਤੇ ਜੋਖਮ ਦੇ ਪੱਧਰ ਅਨੁਸਾਰ ਵਰਗੀਕਰਨ

ਪਹਿਲੀ ਅਤੇ ਦੂਜੀ ਤਰਜੀਹ ਦੇ ਇਲਾਜ

ਪੇਚੀਦਗੀਆਂ ਦੀ ਰੋਕਥਾਮ

ਫਿਰ ਸਮਝਾਓ ਕਿ [relevant risk factors or constraints] ਨੂੰ ਧਿਆਨ ਵਿੱਚ ਰੱਖਦਿਆਂ ਇਹ ਦਿਸ਼ਾ-ਨਿਰਦੇਸ਼ ਇਸ ਖ਼ਾਸ ਮਰੀਜ਼ 'ਤੇ ਕਿਵੇਂ ਲਾਗੂ ਹੁੰਦੇ ਹਨ.

ਡਾਕਟਰੀ ਹਵਾਲੇ ਲੱਭਣਾ ਅਤੇ ਉਨ੍ਹਾਂ ਨੂੰ ਅਮਲ ਵਿੱਚ ਲਿਆਉਣਾ

ਮੈਂ ਦਿਮਾਗ਼ ਅਤੇ ਨਸਾਂ ਦੇ ਰੋਗਾਂ ਦਾ ਮਾਹਰ ਹਾਂ ਅਤੇ ਇੱਕ 79 ਸਾਲਾ ਮਰੀਜ਼ ਦੀ ਨਿਯਮਿਤ ਜਾਂਚ ਕਰ ਰਿਹਾ ਹਾਂ. ਉਸ ਨੂੰ 2 ਸਾਲ ਪਹਿਲਾਂ ਦਿਮਾਗ਼ ਤੱਕ ਖ਼ੂਨ ਦੀ ਸਪਲਾਈ ਰੁਕਣ ਕਾਰਨ ਸਟ੍ਰੋਕ ਹੋਇਆ ਸੀ, ਜਿਸ ਤੋਂ ਬਾਅਦ ਬਹੁਤ ਥੋੜ੍ਹੀਆਂ ਕਮੀਆਂ ਬਾਕੀ ਰਹਿ ਗਈਆਂ ਸਨ. ਸਭ ਤੋਂ ਹਾਲੀਆ ਮੁਲਾਕਾਤ ਵਿੱਚ ਉਸ ਨੇ ਯਾਦਦਾਸ਼ਤ ਘਟਣ ਦੀ ਗੱਲ ਦੱਸੀ, ਜਿਵੇਂ ਫ਼ੋਨ ਗੁਆ ਬੈਠਣਾ, ਅਤੇ ਉਹ ਪਹਿਲਾਂ ਨਾਲੋਂ ਵੱਧ ਚਿੜਚਿੜਾ ਹੋ ਗਿਆ ਹੈ. ਰੋਜ਼ਾਨਾ ਦੇ ਕੰਮ ਕਰਨ ਦੀ ਉਸ ਦੀ ਸਮਰੱਥਾ ਜ਼ਿਆਦਾਤਰ ਬਰਕਰਾਰ ਹੈ. ਕੀ ਇਨ੍ਹਾਂ ਲੱਛਣਾਂ ਨਾਲ ਡਿਮੈਂਸ਼ੀਆ ਦਾ ਸ਼ੱਕ ਹੋਣਾ ਚਾਹੀਦਾ ਹੈ, ਜਾਂ ਇਹ ਉਮਰ ਨਾਲ ਸੋਚਣ-ਸਮਝਣ ਦੀ ਸਮਰੱਥਾ ਵਿੱਚ ਆਉਣ ਵਾਲੀਆਂ ਆਮ ਤਬਦੀਲੀਆਂ ਨਾਲ ਵਧੇਰੇ ਮੇਲ ਖਾਂਦੇ ਹਨ? ਸੰਭਾਵੀ ਨਿਦਾਨ ਦਿਓ ਅਤੇ ਸਮਝਾਓ ਕਿ ਹਰੇਕ ਦੀ ਸੰਭਾਵਨਾ ਕਿਉਂ ਹੈ ਜਾਂ ਕਿਉਂ ਨਹੀਂ.

ਮੈਂ [clinical role/specialty, e.g., neurologist, geriatrician, PCP] ਹਾਂ ਅਤੇ ਇੱਕ [age] ਸਾਲਾ [gender] ਮਰੀਜ਼ ਦੀ ਨਿਯਮਿਤ ਜਾਂਚ ਕਰ ਰਿਹਾ ਹਾਂ. ਮਰੀਜ਼ ਨੂੰ [timeframe, e.g., 2 years] ਪਹਿਲਾਂ [index neurologic event/condition, e.g., ischemic stroke/TIA/ICH] ਹੋਇਆ ਸੀ, ਜਿਸ ਤੋਂ ਬਾਅਦ [degree of residual deficits, e.g., minimal residual deficits / moderate aphasia / mild hemiparesis] ਬਾਕੀ ਹਨ. 

[his/her/their] ਸਭ ਤੋਂ ਹਾਲੀਆ ਮੁਲਾਕਾਤ ਵਿੱਚ, [he/she/they] ਨੇ [cognitive concern, e.g., memory decline] ਬਾਰੇ ਦੱਸਿਆ, ਜਿਸ ਵਿੱਚ [example, e.g., losing phone/missed appointments/repeating questions] ਸ਼ਾਮਲ ਹੈ, ਅਤੇ ਹੁਣ ਵਿਹਾਰ ਜਾਂ ਮਨੋਦਸ਼ਾ ਵਿੱਚ [behavior or mood change, e.g., more irritable / apathetic / anxious] ਤਬਦੀਲੀ ਆਈ ਹੈ. [His/her/their] ਰੋਜ਼ਾਨਾ ਦੇ ਕੰਮ ਕਰਨ ਦੀ ਸਮਰੱਥਾ [mostly preserved / mildly impaired / declining] ਹੈ. ਕੀ ਇਨ੍ਹਾਂ ਲੱਛਣਾਂ ਨਾਲ [condition, e.g., dementia / vascular cognitive impairment / Alzheimer’s disease] ਦਾ ਸ਼ੱਕ ਹੋਣਾ ਚਾਹੀਦਾ ਹੈ, ਜਾਂ ਇਹ [normal age-related cognitive changes] ਨਾਲ ਵਧੇਰੇ ਮੇਲ ਖਾਂਦੇ ਹਨ? ਸੰਭਾਵੀ ਨਿਦਾਨ ਦਿਓ ਅਤੇ ਸਮਝਾਓ ਕਿ ਹਰੇਕ ਦੀ ਸੰਭਾਵਨਾ ਕਿਉਂ ਹੈ ਜਾਂ ਕਿਉਂ ਨਹੀਂ.

ਦੇਖਭਾਲ ਨੂੰ ਸੇਧ ਦੇਣ ਲਈ ਆਪਣੀ ਪ੍ਰਣਾਲੀ ਦੀ ਵਰਤੋਂ ਕਰਨਾ

ਇੱਕ ਬਜ਼ੁਰਗ ਮਰੀਜ਼ ਨੂੰ ਪਹਿਲਾਂ ਦਿਮਾਗ਼ ਤੱਕ ਖ਼ੂਨ ਦੀ ਸਪਲਾਈ ਰੁਕਣ ਕਾਰਨ ਸਟ੍ਰੋਕ ਹੋ ਚੁੱਕਾ ਹੈ ਅਤੇ ਹੁਣ ਸੋਚਣ-ਸਮਝਣ ਦੀ ਸਮਰੱਥਾ ਬਾਰੇ ਨਵੀਆਂ ਚਿੰਤਾਵਾਂ ਹਨ. ਇਸ ਲਈ ਸਿਫ਼ਾਰਸ਼ ਕੀਤੇ ਸ਼ੁਰੂਆਤੀ ਮੁਲਾਂਕਣ ਦਾ ਸਾਰ ਦਿਓ. ਜੇ ਉਪਲਬਧ ਹੋਵੇ, ਤਾਂ ਸਾਡੀ ਸੰਸਥਾ ਦੀ ਮਨਜ਼ੂਰਸ਼ੁਦਾ ਦੇਖਭਾਲ ਪ੍ਰਕਿਰਿਆ ਵਰਤੋ ਅਤੇ ਸੰਬੰਧਿਤ ਭਾਗਾਂ ਦੇ ਲਿੰਕ ਦਿਓ. ਮੁੱਖ ਖ਼ਤਰੇ ਦੇ ਸੰਕੇਤ, ਸਮੱਸਿਆ 'ਤੇ ਕੇਂਦਰਿਤ ਡਾਕਟਰੀ ਇਤਿਹਾਸ ਅਤੇ ਮੁਆਇਨਾ (ਪਰਿਵਾਰ ਜਾਂ ਦੇਖਭਾਲ ਕਰਨ ਵਾਲਿਆਂ ਤੋਂ ਮਿਲੀ ਜਾਣਕਾਰੀ ਅਤੇ ਦਵਾਈਆਂ ਸਮੇਤ), ਸਿਫ਼ਾਰਸ਼ ਕੀਤੇ ਮੁੱਢਲੀ ਛਾਣਬੀਣ ਦੇ ਸਾਧਨ, ਮੁੱਢਲੀਆਂ ਪ੍ਰਯੋਗਸ਼ਾਲਾ ਜਾਂਚਾਂ ਅਤੇ ਤਸਵੀਰੀ ਜਾਂਚਾਂ ਕਦੋਂ ਲੋੜੀਂਦੀਆਂ ਹਨ, ਇਹ ਸ਼ਾਮਲ ਕਰੋ.

[age] ਸਾਲਾ [gender] ਮਰੀਜ਼ ਵਿੱਚ [clinical problem, e.g., new cognitive concerns / new weakness / unexplained weight loss] ਲਈ ਸਿਫ਼ਾਰਸ਼ ਕੀਤੇ ਸ਼ੁਰੂਆਤੀ ਮੁਲਾਂਕਣ ਦਾ ਸਾਰ ਦਿਓ. ਮਰੀਜ਼ ਦਾ ਸੰਬੰਧਿਤ ਡਾਕਟਰੀ ਇਤਿਹਾਸ [relevant history, e.g., prior ischemic stroke, heart failure, diabetes] ਹੈ. 

ਜੇ ਉਪਲਬਧ ਹੋਵੇ, ਤਾਂ ਸਾਡੀ ਸੰਸਥਾ ਦੇ [approved pathway / local guideline / service-line protocol] ਦੀ ਵਰਤੋਂ ਕਰੋ ਅਤੇ ਸੰਬੰਧਿਤ ਭਾਗ ਜਾਂ ਦਸਤਾਵੇਜ਼ ਦਾ ਲਿੰਕ ਦਿਓ. 

ਮੁੱਖ ਖ਼ਤਰੇ ਦੇ ਸੰਕੇਤ, ਸਮੱਸਿਆ 'ਤੇ ਕੇਂਦਰਿਤ ਡਾਕਟਰੀ ਇਤਿਹਾਸ ਅਤੇ ਮੁਆਇਨਾ ([collateral sources, meds, or risk factors] ਸਮੇਤ), ਸਿਫ਼ਾਰਸ਼ ਕੀਤੇ ਮੁੱਢਲੀ ਛਾਣਬੀਣ ਦੇ ਸਾਧਨ, ਮੁੱਢਲੀਆਂ ਪ੍ਰਯੋਗਸ਼ਾਲਾ ਜਾਂਚਾਂ ਅਤੇ ਤਸਵੀਰੀ ਜਾਂਚਾਂ [or specialist referral] ਕਦੋਂ ਲੋੜੀਂਦੀਆਂ ਹਨ, ਇਹ ਸ਼ਾਮਲ ਕਰੋ.

OpenAI ਅਕੈਡਮੀ ਨਾਲ ਸਿੱਖਣਾ ਜਾਰੀ ਰੱਖੋ

ਵਿਹਾਰਕ AI ਹੁਨਰਾਂ ਨੂੰ ਨਿਖਾਰਨ ਵਿੱਚ ਤੁਹਾਡੀ ਮਦਦ ਕਰਨ ਲਈ ਹੋਰ ਗਾਈਡਾਂ ਅਤੇ ਸਰੋਤਾਂ ਦੀ ਖੋਜ ਕਰੋ।