ਖੋਜ ਲਈ ChatGPT
ਸਵਾਲਾਂ ਤੋਂ ਸਬੂਤਾਂ 'ਤੇ ਆਧਾਰਿਤ ਸਮਝ ਅਤੇ ਫ਼ੈਸਲਿਆਂ ਤੱਕ ਪਹੁੰਚਣ ਲਈ ChatGPT ਵਰਤੋ.
ChatGPT ਨਾਲ ਖੋਜ ਕਰਕੇ ਤੁਸੀਂ ਸਵਾਲ ਤੋਂ ਸਬੂਤਾਂ ਤੱਕ ਅਤੇ ਫਿਰ ਫ਼ੈਸਲੇ ਤੱਕ ਹੋਰ ਤੇਜ਼ੀ ਨਾਲ ਪਹੁੰਚ ਸਕਦੇ ਹੋ. ਤੁਸੀਂ ਇਸ ਨਾਲ ਜਾਣਕਾਰੀ ਇਕੱਠੀ ਕਰਕੇ ਉਸ ਦਾ ਸਮੁੱਚਾ ਵਿਸ਼ਲੇਸ਼ਣ ਕਰ ਸਕਦੇ ਹੋ, ਸਰੋਤਾਂ ਦੀ ਤੁਲਨਾ ਕਰ ਸਕਦੇ ਹੋ ਅਤੇ ਹਵਾਲਿਆਂ ਸਮੇਤ ਸੁਚੱਜੀਆਂ ਰਿਪੋਰਟਾਂ ਬਣਾ ਸਕਦੇ ਹੋ—ਤਾਂ ਜੋ ਤੁਹਾਡੇ ਕੰਮ 'ਤੇ ਭਰੋਸਾ ਕਰਨਾ ਅਤੇ ਉਸ ਨੂੰ ਸਾਂਝਾ ਕਰਨਾ ਸੌਖਾ ਹੋਵੇ. ਇਹ ਮੁੱਢਲੀ ਸਮਝ ਛੇਤੀ ਹਾਸਲ ਕਰਨ ਅਤੇ ਕਈ ਪੜਾਵਾਂ ਵਿੱਚ ਡੂੰਘਾਈ ਨਾਲ ਪੜਚੋਲ ਕਰਨ, ਦੋਵਾਂ ਲਈ ਲਾਭਦਾਇਕ ਹੈ.
ਖੋਜ ਲਈ ChatGPT ਕਿਉਂ ਵਰਤੀਏ?
ਅਸਪੱਸ਼ਟ ਸਵਾਲ ਨੂੰ ਸਪੱਸ਼ਟ ਖੋਜ ਯੋਜਨਾ ਅਤੇ ਉਪ-ਸਵਾਲਾਂ ਦੇ ਸਮੂਹ ਵਿੱਚ ਬਦਲੋ.
ਕਈ ਸਰੋਤਾਂ ਨੂੰ ਤੇਜ਼ੀ ਨਾਲ ਘੋਖੋ ਅਤੇ ਹਵਾਲਿਆਂ ਸਮੇਤ ਅਹਿਮ ਵੇਰਵੇ ਇਕੱਠੇ ਕਰੋ.
ਸੰਖੇਪ ਰਿਪੋਰਟਾਂ, ਯਾਦ-ਪੱਤਰ, ਮੁਕਾਬਲੇਬਾਜ਼ਾਂ ਦੀਆਂ ਸਾਰਣੀਆਂ ਅਤੇ ਟਿੱਪਣੀਆਂ ਵਾਲੀਆਂ ਹਵਾਲਾ-ਸੂਚੀਆਂ ਵਰਗੀ ਸਮੱਗਰੀ ਇਕਸਾਰ ਢੰਗ ਨਾਲ ਤਿਆਰ ਕਰੋ.
ਕੋਈ ਦਿਸ਼ਾ ਤੈਅ ਕਰਨ ਤੋਂ ਪਹਿਲਾਂ ਹੀ ਜਾਣਕਾਰੀ ਦੀਆਂ ਕਮੀਆਂ, ਵਿਰੋਧਾਭਾਸਾਂ ਅਤੇ ਉੱਭਰਦੇ ਰੁਝਾਨਾਂ ਦੇ ਮੱਧਮ ਸੰਕੇਤਾਂ ਨੂੰ ਪਛਾਣੋ.
ਤੁਸੀਂ ਕਿੰਨੀ ਡੂੰਘਾਈ ਨਾਲ ਖੋਜ ਕਰਨੀ ਹੈ, ਇਸ ਮੁਤਾਬਕ ChatGPT ਦੋ ਮੁੱਖ ਤਰੀਕੇ ਪੇਸ਼ ਕਰਦਾ ਹੈ:
ਮੁੱਢਲੀ ਸਮਝ ਛੇਤੀ ਹਾਸਲ ਕਰਨ ਲਈ ਖੋਜ ਸਭ ਤੋਂ ਵਧੀਆ ਹੈ. ਇਹ ਵੈੱਬ ਤੋਂ ਤਾਜ਼ਾ ਜਾਣਕਾਰੀ ਲਿਆ ਕੇ ਹਵਾਲਿਆਂ ਸਮੇਤ ਉਸ ਦਾ ਸਾਰ ਦਿੰਦੀ ਹੈ, ਤਾਂ ਜੋ ਤੁਸੀਂ ਸਰੋਤਾਂ ਦੀ ਛੇਤੀ ਸਮੀਖਿਆ ਕਰਕੇ ਅੱਗੇ ਵਧ ਸਕੋ.
ਜਦੋਂ ਕਿਸੇ ਸਵਾਲ ਦਾ ਜਵਾਬ ਲੱਭਣ ਲਈ ਕਈ ਪੜਾਵਾਂ ਵਿੱਚ ਕੰਮ ਕਰਨ ਦੀ ਲੋੜ ਹੋਵੇ, ਤਾਂ ਡੀਪ ਰਿਸਰਚ ਸਭ ਤੋਂ ਵਧੀਆ ਹੈ. ਇਹ ਸਮੱਸਿਆ ਨੂੰ ਉਪ-ਸਵਾਲਾਂ ਵਿੱਚ ਵੰਡ ਸਕਦੀ ਹੈ, ਹਰ ਉਪ-ਸਵਾਲ ਲਈ ਸਰੋਤ ਇਕੱਠੇ ਕਰਕੇ ਉਨ੍ਹਾਂ ਦਾ ਮੁਲਾਂਕਣ ਕਰ ਸਕਦੀ ਹੈ ਅਤੇ ਫਿਰ ਨਤੀਜਿਆਂ ਨੂੰ ਜੋੜ ਕੇ ਸੁਚੱਜੀ ਸਮੱਗਰੀ ਤਿਆਰ ਕਰ ਸਕਦੀ ਹੈ—ਜਿਵੇਂ ਸੰਖੇਪ ਰਿਪੋਰਟ, ਯਾਦ-ਪੱਤਰ ਜਾਂ ਤੁਲਨਾ—ਜਿਸ ਵਿੱਚ ਰੀਜ਼ਨਿੰਗ ਅਤੇ ਹਵਾਲਿਆਂ ਦੀ ਜਾਂਚ ਕਰਨੀ ਅਤੇ ਉਨ੍ਹਾਂ ਨੂੰ ਸਾਂਝਾ ਕਰਨਾ ਸੌਖਾ ਹੋਵੇ.
ਪਹਿਲਾਂ ਖੋਜ ਦੀ ਰੂਪਰੇਖਾ ਮੰਗੋ, ਜਿਸ ਵਿੱਚ ਉਪ-ਸਵਾਲ, ਸਰੋਤ ਲੱਭਣ ਦੀ ਰਣਨੀਤੀ ਅਤੇ ਮੁਲਾਂਕਣ ਦੇ ਮਾਪਦੰਡ ਹੋਣ.
ਮੁੱਖ ਦਾਅਵਿਆਂ ਲਈ ਹਵਾਲੇ ਲਾਜ਼ਮੀ ਮੰਗੋ ਅਤੇ ਜਦੋਂ ਸਟੀਕਤਾ ਅਹਿਮ ਹੋਵੇ ਤਾਂ ਸਰੋਤਾਂ ਦੀ ਗੁਣਵੱਤਾ ਜਾਂਚਣ ਲਈ ਕਹੋ.
ਅਣਜਾਣ ਪਹਿਲੂਆਂ, ਵਿਵਾਦਿਤ ਮੁੱਦਿਆਂ ਜਾਂ ਅੰਕੜਿਆਂ ਦੀਆਂ ਸੀਮਾਵਾਂ ਨੂੰ ਉਜਾਗਰ ਕਰਨ ਲਈ “ਕੀ ਘਾਟ ਹੈ” ਭਾਗ ਮੰਗੋ.
ਜੇ ਤੁਸੀਂ ਨਤੀਜੇ ਸਾਂਝੇ ਕਰਨੇ ਹਨ, ਤਾਂ ਪੂਰੀ ਸਮੱਗਰੀ ਦੇ ਨਾਲ ਇੱਕ ਸਫ਼ੇ ਜਾਂ ਇੱਕ ਸਲਾਈਡ ਦਾ ਸਾਰ ਵੀ ਮੰਗੋ.
ਅੱਗੇ ਹੋਰ ਖ਼ਾਸ ਹਦਾਇਤਾਂ ਦਿਓ, ਜਿਵੇਂ “X ਬਾਰੇ ਹੋਰ ਡੂੰਘਾਈ ਨਾਲ ਖੋਜ ਕਰੋ”, “Y ਦੀ ਪੁਸ਼ਟੀ ਕਰੋ” ਜਾਂ “A ਅਤੇ B ਦੀ ਤੁਲਨਾ ਕਰੋ”.


