AI ਦੀ ਜ਼ਿੰਮੇਵਾਰ ਅਤੇ ਸੁਰੱਖਿਅਤ ਵਰਤੋਂ
ChatGPT ਨੂੰ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਵਰਤਣ ਦੇ ਵਧੀਆ ਤਰੀਕੇ ਸਿੱਖੋ.
AI ਇੱਕ ਨਵੀਂ ਤੇ ਵੱਡੀ ਤਬਦੀਲੀ ਲਿਆਉਣ ਵਾਲੀ ਤਕਨੀਕ ਹੈ, ਜੋ ਗਿਆਨ-ਆਧਾਰਿਤ ਕੰਮ ਦਾ ਰੂਪ ਬਦਲ ਰਹੀ ਹੈ. ChatGPT ਨੂੰ ਚਲਾਉਣ ਵਾਲੇ ਵੱਡੇ ਭਾਸ਼ਾ ਮਾਡਲਾਂ (ਐੱਲਐੱਲਐੱਮ) ਨੂੰ ਜਨਤਕ ਤੌਰ ’ਤੇ ਉਪਲਬਧ ਵੱਡੀ ਮਾਤਰਾ ਵਿੱਚ ਲਿਖਤ ਅਤੇ ਹੋਰ ਡੇਟਾ ਨਾਲ ਸਿਖਲਾਈ ਦਿੱਤੀ ਜਾਂਦੀ ਹੈ, ਤਾਂ ਜੋ ਉਹ ਭਾਸ਼ਾ ਦਾ ਅਨੁਮਾਨ ਲਗਾ ਸਕਣ ਅਤੇ ਮਨੁੱਖਾਂ ਵਰਗੀ ਭਾਸ਼ਾ ਤਿਆਰ ਕਰ ਸਕਣ. ਇਸ ਨਾਲ ਉਹ ਖਰੜੇ ਲਿਖਣ, ਸਾਰ ਬਣਾਉਣ, ਨਵੇਂ ਵਿਚਾਰ ਸੁਝਾਉਣ ਅਤੇ ਸਵਾਲਾਂ ਦੇ ਜਵਾਬ ਦੇਣ ਵਰਗੇ ਕੰਮਾਂ ਵਿੱਚ ਮਦਦ ਕਰ ਸਕਦੇ ਹਨ, ਜਿਸ ਨਾਲ ਲੋਕ ਵਧੇਰੇ ਕੁਸ਼ਲਤਾ ਅਤੇ ਰਚਨਾਤਮਕਤਾ ਨਾਲ ਕੰਮ ਕਰ ਸਕਦੇ ਹਨ.
ਜਿਵੇਂ-ਜਿਵੇਂ ਇਹ ਤਕਨੀਕ ਵਿਕਸਿਤ ਹੋ ਰਹੀ ਹੈ, AI ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨਾ ਮਹੱਤਵਪੂਰਨ ਹੈ. ਇਹ ਮਾਡਲ ਕਦੇ-ਕਦੇ ਗ਼ਲਤ ਜਾਣਕਾਰੀ ਦੇ ਸਕਦੇ ਹਨ. ਜੇ ਇਨ੍ਹਾਂ ਦੇ ਜਵਾਬਾਂ ਨੂੰ ਬਿਨਾਂ ਸੋਚੇ-ਸਮਝੇ ਵਰਤਿਆ ਜਾਵੇ, ਤਾਂ ਇਨ੍ਹਾਂ ਦੀ ਦੁਰਵਰਤੋਂ ਵੀ ਹੋ ਸਕਦੀ ਹੈ. OpenAI ਦਾ ਮਿਸ਼ਨ ਇਹ ਯਕੀਨੀ ਬਣਾਉਣਾ ਹੈ ਕਿ ਆਰਟੀਫ਼ਿਸ਼ੀਅਲ ਜਨਰਲ ਇੰਟੈਲੀਜੈਂਸ (AGI) ਤੋਂ ਪੂਰੀ ਮਨੁੱਖਤਾ ਨੂੰ ਲਾਭ ਹੋਵੇ. ਇਸ ਟੀਚੇ ਨੂੰ ਹਾਸਲ ਕਰਨ ਲਈ ਜ਼ਰੂਰੀ ਹੈ ਕਿ ਹਰ ਕੋਈ ਇਸ ਦੀ ਸੁਰੱਖਿਅਤ ਅਤੇ ਸੋਚ-ਸਮਝ ਕੇ ਵਰਤੋਂ ਕਰੇ. ਇਸ ਪੰਨੇ ’ਤੇ ਦਿੱਤੇ ਸੁਝਾਅ ChatGPT ਵਰਤਣ ਵਾਲੇ ਹਰ ਵਿਅਕਤੀ ਨੂੰ ਇਸ ਦੀ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਵਰਤੋਂ ਲਈ ਵਧੀਆ ਤਰੀਕੇ ਅਪਣਾਉਣ ਵਿੱਚ ਮਦਦ ਕਰਦੇ ਹਨ.
ਆਪਣੇ ਕੰਮਕਾਜ ਵਾਲੀ ਥਾਂ ਦੀਆਂ ਨੀਤੀਆਂ ਅਤੇ OpenAI ਦੀਆਂ ਨੀਤੀਆਂ ਦੀ ਪਾਲਣਾ ਕਰੋ. ਜੇ ਤੁਸੀਂ ਕੰਮ ਲਈ ChatGPT ਵਰਤ ਰਹੇ ਹੋ, ਤਾਂ ਤੁਹਾਡੀ ਕੰਪਨੀ ਦੇ ਨਿਯਮਾਂ ਨੂੰ ਪਹਿਲ ਹੈ. ਇਸ ਲਈ ਕੰਮ ਲਈ ChatGPT ਵਰਤਣ ਤੋਂ ਪਹਿਲਾਂ ਆਪਣੀ ਸੰਸਥਾ ਦੀਆਂ AI ਸਬੰਧੀ ਨੀਤੀਆਂ ਦੇਖੋ. ਜ਼ਿੰਮੇਵਾਰ ਵਰਤੋਂ ਬਾਰੇ ਹੋਰ ਸੇਧ ਲਈ ਤੁਸੀਂ OpenAI ਦੀਆਂ ਵਰਤੋਂ ਦੀਆਂ ਨੀਤੀਆਂ ਵੀ ਪੜ੍ਹ ਸਕਦੇ ਹੋ.
ਮਹੱਤਵਪੂਰਨ ਕੰਮ ਵਿੱਚ ਮਨੁੱਖੀ ਨਿਗਰਾਨੀ ਰੱਖੋ. ChatGPT ਦੀ ਜਾਣਕਾਰੀ ਗ਼ਲਤ ਹੋ ਸਕਦੀ ਹੈ(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਜਾਂ ਪੁਰਾਣੀ ਹੋ ਸਕਦੀ ਹੈ, ਕਿਉਂਕਿ ਇਹ ਉਸ ਡੇਟਾ ਵਿੱਚਲੇ ਪੈਟਰਨਾਂ ਦੇ ਆਧਾਰ ’ਤੇ ਜਵਾਬ ਤਿਆਰ ਕਰਦਾ ਹੈ ਜਿਸ ਨਾਲ ਇਸ ਨੂੰ ਸਿਖਲਾਈ ਦਿੱਤੀ ਗਈ ਸੀ. ਉਸ ਡੇਟਾ ਵਿੱਚ ਨਵੀਨਤਮ ਜਾਣਕਾਰੀ ਸ਼ਾਮਲ ਨਾ ਹੋਵੇ ਜਾਂ ਗ਼ਲਤੀਆਂ ਹੋ ਸਕਦੀਆਂ ਹਨ. ਮਹੱਤਵਪੂਰਨ ਤੱਥਾਂ ਦੀ ਹਮੇਸ਼ਾ ਭਰੋਸੇਯੋਗ ਸਰੋਤਾਂ ਤੋਂ ਮੁੜ ਜਾਂਚ ਕਰੋ ਅਤੇ ਗ਼ਲਤੀਆਂ ਦੱਸਣ ਲਈ ਬੇਝਿਜਕ ਹੇਠਾਂ ਵੱਲ ਅੰਗੂਠੇ ਵਾਲਾ ਬਟਨ ਵਰਤੋ.
ਪੱਖਪਾਤ ਅਤੇ ਨਜ਼ਰੀਏ ਵੱਲ ਧਿਆਨ ਦਿਓ. (ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ)ਮਾਡਲਾਂ ਵਿੱਚ ਪੱਖਪਾਤ ਹੋ ਸਕਦਾ ਹੈ(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ), ਇਸ ਲਈ ਤੁਹਾਨੂੰ ਹਮੇਸ਼ਾ ਜਵਾਬਾਂ ਦੀ ਧਿਆਨ ਨਾਲ ਸਮੀਖਿਆ ਕਰਨੀ ਚਾਹੀਦੀ ਹੈ ਅਤੇ ਲੋੜ ਪੈਣ ’ਤੇ ਸਿੱਟਿਆਂ ਨੂੰ ਤਰਕ ਨਾਲ ਪਰਖਣਾ ਚਾਹੀਦਾ ਹੈ. ਅਸੀਂ ਪੱਖਪਾਤ ਘਟਾਉਣ ਬਾਰੇ ਲਗਾਤਾਰ ਖੋਜ ਕਰ ਰਹੇ ਹਾਂ ਅਤੇ ਇਸ ਵਿੱਚ ਸੁਧਾਰ ਲਈ ਤੁਹਾਡੇ ਸੁਝਾਵਾਂ ਦਾ ਸਵਾਗਤ ਕਰਦੇ ਹਾਂ.
ਕਾਨੂੰਨੀ, ਡਾਕਟਰੀ ਜਾਂ ਵਿੱਤੀ ਸਲਾਹ ਦੀ ਮਾਹਰ ਤੋਂ ਸਮੀਖਿਆ ਕਰਵਾਓ. ChatGPT ਕੋਈ ਲਾਇਸੈਂਸਸ਼ੁਦਾ ਪੇਸ਼ੇਵਰ ਨਹੀਂ ਹੈ—ਇਹ ਗੱਲਬਾਤ ਕਰਨ ਵਾਲਾ AI ਹੈ ਜੋ ਡੇਟਾ ਵਿੱਚਲੇ ਪੈਟਰਨਾਂ ਦੇ ਆਧਾਰ ’ਤੇ ਜਵਾਬ ਦਿੰਦਾ ਹੈ ਅਤੇ ਯੋਗ ਪੇਸ਼ੇਵਰਾਂ ਦੀ ਸੇਧ ਦੀ ਥਾਂ ਨਹੀਂ ਲੈ ਸਕਦਾ. ਇਸ ਦਾ ਮਤਲਬ ਹੈ ਕਿ ChatGPT ਦੀ ਸਲਾਹ ਹਮੇਸ਼ਾ ਤੁਹਾਡੇ ਹਾਲਾਤ ਲਈ ਸਹੀ ਨਹੀਂ ਹੋ ਸਕਦੀ. ਸਿਹਤ, ਕਾਨੂੰਨੀ ਜਾਂ ਵਿੱਤੀ ਮਾਮਲਿਆਂ ਵਰਗੇ ਮਹੱਤਵਪੂਰਨ ਫ਼ੈਸਲਿਆਂ ਵਿੱਚ ਕੋਈ ਕਦਮ ਚੁੱਕਣ ਤੋਂ ਪਹਿਲਾਂ ਹਮੇਸ਼ਾ ਕਿਸੇ ਯੋਗ ਮਾਹਰ ਨਾਲ ਸਲਾਹ ਕਰੋ ਜਾਂ ਆਪਣੀ ਸੰਸਥਾ ਦੀਆਂ ਨੀਤੀਆਂ ਅਨੁਸਾਰ ਚੱਲੋ.
ChatGPT ਦੀ ਵਰਤੋਂ ਬਾਰੇ ਪਾਰਦਰਸ਼ਤਾ ਰੱਖੋ. ਜੇ ਤੁਹਾਡਾ ਰੁਜ਼ਗਾਰਦਾਤਾ ਜਾਂ ਸਕੂਲ ਤੁਹਾਡੇ ਤੋਂ ਕੰਮ ਵਿੱਚ AI ਦੀ ਵਰਤੋਂ ਬਾਰੇ ਦੱਸਣ ਦੀ ਉਮੀਦ ਰੱਖਦਾ ਹੈ, ਤਾਂ ਗੱਲਬਾਤ ਦੇ ਲਿੰਕ(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਜਾਂ ਰਿਕਾਰਡ ਸੰਭਾਲ ਕੇ ਰੱਖੋ, ਤਾਂ ਜੋ ਹੋਰ ਲੋਕ ਸਮਝ ਸਕਣ ਕਿ ChatGPT ਨੇ ਕਿਵੇਂ ਯੋਗਦਾਨ ਪਾਇਆ.
ਕਿਸੇ ਹੋਰ ਦੀ ਆਵਾਜ਼ ਜਾਂ ਡੇਟਾ ਸਾਂਝਾ ਕਰਨ ਤੋਂ ਪਹਿਲਾਂ ਉਸ ਦੀ ਸਹਿਮਤੀ ਲਓ. (ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ)ਰਿਕਾਰਡ ਮੋਡ(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) (ਜੇ ਤੁਹਾਡੇ ਵਰਕਸਪੇਸ ਪ੍ਰਬੰਧਕ ਨੇ ਇਸ ਨੂੰ ਚਾਲੂ ਕੀਤਾ ਹੋਵੇ) ਅਤੇ ਇਸ ਵਰਗੀਆਂ ਹੋਰ ਵਿਸ਼ੇਸ਼ਤਾਵਾਂ ਨਿੱਜੀ ਜਾਣਕਾਰੀ ਰਿਕਾਰਡ ਕਰ ਸਕਦੀਆਂ ਹਨ. ਕੋਈ ਵੀ ਰਿਕਾਰਡਿੰਗ ਕਰਨ ਤੋਂ ਪਹਿਲਾਂ ਯਕੀਨੀ ਬਣਾਓ ਕਿ ਸਾਰੇ ਭਾਗੀਦਾਰ ਸਹਿਮਤ ਹਨ. ਇਨ੍ਹਾਂ ਵਿਸ਼ੇਸ਼ਤਾਵਾਂ ਨੂੰ ਵਰਤਦੇ ਸਮੇਂ ਆਪਣੀ ਸੰਸਥਾ ਦੀਆਂ ਨੀਤੀਆਂ ਦੀ ਪਾਲਣਾ ਕਰੋ.
ਆਪਣੀ ਰਾਏ ਦਿਓ ਅਤੇ ਨੀਤੀਆਂ ਸਬੰਧੀ ਸਮੱਸਿਆਵਾਂ ਦੀ ਰਿਪੋਰਟ ਕਰੋ. ਅਸੁਰੱਖਿਅਤ ਜਾਂ ਗ਼ਲਤ ਜਵਾਬਾਂ ਬਾਰੇ ਦੱਸਣ ਲਈ ਹੇਠਾਂ ਵੱਲ ਅੰਗੂਠੇ ਵਾਲਾ ਬਟਨ ਜਾਂ ਰਿਪੋਰਟ ਕਰਨ ਦੀ ਪ੍ਰਕਿਰਿਆ ਵਰਤੋ. ਤੁਹਾਡੀ ਰਾਏ ਸਭ ਲਈ ਸੁਰੱਖਿਆ ਬਿਹਤਰ ਬਣਾਉਣ ਵਿੱਚ ਮਦਦ ਕਰਦੀ ਹੈ(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ).
ਤਾਜ਼ਾ ਜਾਣਕਾਰੀ ਵਾਲੇ ਜਵਾਬਾਂ ਲਈ ਖੋਜ ਜਾਂ ਡੀਪ ਰਿਸਰਚ ਵਰਤੋ. ਜਦੋਂ ਤਾਜ਼ਾ ਜਾਣਕਾਰੀ ਮਹੱਤਵਪੂਰਨ ਹੋਵੇ, ਤਾਂ ਖੋਜ(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਜਾਂ ਡੀਪ ਰਿਸਰਚ(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਚਾਲੂ ਕਰੋ, ਤਾਂ ਜੋ ChatGPT ਮੌਜੂਦਾ ਸਰੋਤਾਂ ਤੋਂ ਜਾਣਕਾਰੀ ਲੈ ਸਕੇ. ਜਵਾਬਾਂ ’ਤੇ ਭਰੋਸਾ ਕਰਨ ਤੋਂ ਪਹਿਲਾਂ ਹਵਾਲਿਆਂ ਦੀ ਜਾਂਚ ਕਰੋ, ਲਿੰਕ ਖੋਲ੍ਹ ਕੇ ਦੇਖੋ ਅਤੇ ਵੇਰਵਿਆਂ ਦੀ ਪੁਸ਼ਟੀ ਕਰੋ.


