OpenAI

11 ਨਵੰਬਰ 2026

ਕੰਪਨੀ

20,000 ਤੋਂ ਵੱਧ ਸਾਬਕਾ ਫ਼ੌਜੀਆਂ ਨੇ ਮੁਫ਼ਤ ChatGPT Plus ਲਈ ਰਜਿਸਟਰ ਕੀਤਾ ਹੈ

ਪਿਛਲੇ ਸਾਲ ਦੌਰਾਨ, 20,000 ਤੋਂ ਵੱਧ ਸਾਬਕਾ ਅਤੇ ਫ਼ੌਜੀ ਸੇਵਾ ਛੱਡ ਰਹੇ ਕਰਮੀਆਂ ਨੇ OpenAI ਦੀ ਮੁਫ਼ਤ ਪਹੁੰਚ ਦੀ ਪੇਸ਼ਕਸ਼ ਤਹਿਤ ਇੱਕ ਸਾਲ ਲਈ ਮੁਫ਼ਤ ChatGPT Plus ਹਾਸਲ ਕੀਤਾ ਹੈ. ਸਾਬਕਾ ਫ਼ੌਜੀ ਦਿਵਸ ਨੇੜੇ ਆ ਰਿਹਾ ਹੈ. ਇਹ ਪ੍ਰਾਪਤੀ ਸਾਨੂੰ ਦੇਖਣ ਦਾ ਮੌਕਾ ਦਿੰਦੀ ਹੈ ਕਿ ਸਾਬਕਾ ਫ਼ੌਜੀ ਗ਼ੈਰ-ਫ਼ੌਜੀ ਖੇਤਰ ਵਿੱਚ ਕਰੀਅਰ ਦੀ ਤਿਆਰੀ ਅਤੇ ਆਪਣੇ ਤੇ ਆਪਣੇ ਪਰਿਵਾਰਾਂ ਦੇ ਅਗਲੇ ਕਦਮ ਤੈਅ ਕਰਨ ਲਈ AI ਕਿਵੇਂ ਵਰਤ ਰਹੇ ਹਨ.

ਇਹ ਉਪਰਾਲਾ OpenAI ਵਿੱਚ ਕੰਮ ਕਰਦੇ ਸਾਬਕਾ ਫ਼ੌਜੀਆਂ ਨੇ ਸ਼ੁਰੂ ਕੀਤਾ ਸੀ. ਉਹ ਰੋਜ਼ ਇਨ੍ਹਾਂ ਸਾਧਨਾਂ ਦੀ ਵਰਤੋਂ ਕਰਦੇ ਹਨ ਅਤੇ ਆਪਣੇ ਤਜਰਬੇ ਤੋਂ ਜਾਣਦੇ ਹਨ ਕਿ ਫ਼ੌਜੀ ਸੇਵਾ ਤੋਂ ਬਾਅਦ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਕਿੰਨਾ ਔਖਾ ਹੋ ਸਕਦਾ ਹੈ. ਮੁਫ਼ਤ ਪਹੁੰਚ ਤੋਂ ਇਲਾਵਾ, OpenAI ਅਕੈਡਮੀ ਅਤੇ ਸਾਡੇ ਭਾਈਚਾਰਕ ਭਾਈਵਾਲਾਂ ਨੇ ਫ਼ੌਜੀ ਭਾਈਚਾਰੇ ਦੇ ਲਗਭਗ 1,000 ਮੈਂਬਰਾਂ ਲਈ ਦਰਜਨ ਤੋਂ ਵੱਧ ਸਿਖਲਾਈ ਸੈਸ਼ਨ ਕਰਵਾਏ ਹਨ. ਸਾਲ ਮੁੱਕਣ ਤੋਂ ਪਹਿਲਾਂ ਸੱਤ ਹੋਰ ਸੈਸ਼ਨ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਤੈਅ ਹਨ.

ਗ਼ੈਰ-ਫ਼ੌਜੀ ਖੇਤਰ ਵਿੱਚ ਕਰੀਅਰ ਦੀ ਤਿਆਰੀ

ਫ਼ੌਜ ਛੱਡਣ ਮਗਰੋਂ ਅਕਸਰ ਨੌਕਰੀਆਂ ਦੀ ਇੱਕ ਅਣਜਾਣ ਦੁਨੀਆ ਵਿੱਚ ਕਦਮ ਰੱਖਣਾ ਪੈਂਦਾ ਹੈ ਅਤੇ ਸਮਝਣਾ ਪੈਂਦਾ ਹੈ ਕਿ ਸਾਲਾਂ ਦੀ ਸੇਵਾ ਦਾ ਤਜਰਬਾ ਗ਼ੈਰ-ਫ਼ੌਜੀ ਨੌਕਰੀ ਵਿੱਚ ਕਿਵੇਂ ਕੰਮ ਆ ਸਕਦਾ ਹੈ. ਕਈ ਸਾਬਕਾ ਫ਼ੌਜੀ ਨੌਕਰੀ ਦੀ ਭਾਲ ਨੂੰ ਵਿਉਂਤਬੱਧ ਕਰਨ, ਇੰਟਰਵਿਊ ਦਾ ਅਭਿਆਸ ਕਰਨ ਅਤੇ ਪਹਿਲਾਂ ਕਦੇ ਨਾ ਸੋਚੇ ਰਾਹ ਤਲਾਸ਼ਣ ਲਈ ChatGPT ਦੀ ਮਦਦ ਲੈ ਰਹੇ ਹਨ.

ਹਵਾਈ ਫ਼ੌਜ ਦੇ ਸਾਬਕਾ ਜਵਾਨ ਤਿਲਕ ਭਟਨਾਗਰ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਨੇ ਇੱਕ ਸਾਲ ਦੀ ਮੁਫ਼ਤ ਪਹੁੰਚ ਨਾਲ ਦਰਜਨ ਭਰ ਇੰਟਰਵਿਊਆਂ ਦੀ ਤਿਆਰੀ ਕੀਤੀ, ਗ਼ੈਰ-ਫ਼ੌਜੀ ਰੁਜ਼ਗਾਰਦਾਤਿਆਂ ਨੂੰ ਆਪਣਾ ਫ਼ੌਜੀ ਤਜਰਬਾ ਸਮਝਾਉਣ ਲਈ ਸਹੀ ਸ਼ਬਦ ਲੱਭੇ ਅਤੇ ਨੌਕਰੀ ਦੀਆਂ ਵੱਖ-ਵੱਖ ਪੇਸ਼ਕਸ਼ਾਂ ਨੂੰ ਪਰਖਿਆ. ਇਸ ਦੌਰਾਨ, ਇਨ੍ਹਾਂ ਗੱਲਬਾਤਾਂ ਨੇ ਇਹ ਸਪਸ਼ਟ ਕਰਨ ਵਿੱਚ ਵੀ ਉਨ੍ਹਾਂ ਦੀ ਮਦਦ ਕੀਤੀ ਕਿ ਸਰਗਰਮ ਸੇਵਾ ਤੋਂ ਬਾਅਦ ਉਹ ਜ਼ਿੰਦਗੀ ਤੋਂ ਅਸਲ ਵਿੱਚ ਕੀ ਚਾਹੁੰਦੇ ਸਨ.

ਅਖ਼ੀਰ ਉਨ੍ਹਾਂ ਨੇ ਇੱਕ ਤਕਨਾਲੋਜੀ ਕੰਪਨੀ ਵਿੱਚ ਨੌਕਰੀ ਕਰ ਲਈ. ਉਨ੍ਹਾਂ ਲਈ ਸਭ ਤੋਂ ਅਹਿਮ ਗੱਲ ਇਹ ਸੀ ਕਿ ਉਹ ਆਪਣੇ ਪਿਛੋਕੜ, ਟੀਚਿਆਂ ਅਤੇ ਮਜਬੂਰੀਆਂ ਬਾਰੇ ਉਸੇ ਗੱਲਬਾਤ ਨੂੰ ਉੱਥੋਂ ਹੀ ਅੱਗੇ ਵਧਾ ਸਕਦੇ ਸਨ, ਜਿੱਥੇ ਪਿਛਲੀ ਵਾਰ ਛੱਡਿਆ ਸੀ. ਉਨ੍ਹਾਂ ਦੇ ਸ਼ਬਦਾਂ ਵਿੱਚ, “ਹਰ ਗੱਲਬਾਤ ਪਿਛਲੀ ਗੱਲਬਾਤ ਨੂੰ ਅੱਗੇ ਵਧਾਉਂਦੀ ਸੀ.”

ਹਵਾਈ ਫ਼ੌਜ ਦੇ ਸਾਬਕਾ ਜਵਾਨ ਸਡੇਰੀਅਨ ਬੈੱਲ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਨੇ ਸੇਵਾ ਛੱਡਣ ਤੋਂ ਇੱਕ ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਸੀ. ਉਨ੍ਹਾਂ ਨੇ ChatGPT ਨਾਲ ਸੇਵਾ ਤੋਂ ਬਾਅਦ ਦੀ ਜ਼ਿੰਦਗੀ ਦੀ ਯੋਜਨਾ ਬਣਾਈ ਅਤੇ ਫ਼ੌਜੀ ਸਿਹਤ ਸੇਵਾਵਾਂ ਦੇ ਲਗਭਗ ਦਸ ਸਾਲਾਂ ਦੇ ਤਜਰਬੇ ਨੂੰ ਗ਼ੈਰ-ਫ਼ੌਜੀ ਨੌਕਰੀਆਂ ਲਈ ਢੁਕਵੇਂ ਬਾਇਓਡਾਟੇ ਵਿੱਚ ਢਾਲਿਆ.

ਇੰਟਰਵਿਊ ਦੀ ਤਿਆਰੀ ਲਈ ਉਨ੍ਹਾਂ ਨੇ ChatGPT ਦੇ ਵੌਇਸ ਮੋਡ ਵਿੱਚ ਬੋਲ ਕੇ ਅਭਿਆਸ ਕੀਤਾ. ਉਹ ਇੱਕ-ਇੱਕ ਸਵਾਲ ਦਾ ਅਭਿਆਸ ਉਦੋਂ ਤੱਕ ਕਰਦੇ ਰਹੇ, ਜਦੋਂ ਤੱਕ ਜਵਾਬ ਸੁਭਾਵਿਕ ਨਾ ਲੱਗਣ ਲੱਗੇ. ਸਡੇਰੀਅਨ ਨੇ ਕਿਹਾ, “ਇਹ ਸੱਚਮੁੱਚ ਮੇਰਾ ਕਰੀਅਰ ਸਲਾਹਕਾਰ ਬਣ ਗਿਆ ਹੈ.” ਨਾਲ ਹੀ, ਉਨ੍ਹਾਂ ਨੇ ਇਹ ਪਛਾਣਨਾ ਵੀ ਸਿੱਖਿਆ ਕਿ ਕਦੋਂ ਕਾਫ਼ੀ ਮਦਦ ਮਿਲ ਚੁੱਕੀ ਹੈ ਅਤੇ ਉਹ ਆਪਣੀ ਸੂਝ-ਬੂਝ ’ਤੇ ਭਰੋਸਾ ਕਰ ਸਕਦੇ ਹਨ.

ਜਲ ਸੈਨਾ ਦੀ ਸਾਬਕਾ ਕਰਮੀ ਕੈਲੀ ਰਮੀਰੇਜ਼⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਲਈ ਸੇਵਾ ਛੱਡਣਾ ਆਪਣਾ ਪੁਰਾਣਾ ਸੁਪਨਾ ਪੂਰਾ ਕਰਨ ਦਾ ਮੌਕਾ ਸੀ: ਅਜਿਹੀ ਲੇਖਿਕਾ ਬਣਨਾ ਜਿਸ ਦੀ ਕਿਤਾਬ ਪ੍ਰਕਾਸ਼ਿਤ ਹੋਈ ਹੋਵੇ. ਲਿਖਣ ਦਾ ਹੁਨਰ ਨਿਖਾਰਨ ਲਈ ਉਹ ਪਹਿਲਾਂ ਹੀ ਕਿਤਾਬ ਲਿਖਣ ਦਾ ਕੋਰਸ ਲੈ ਚੁੱਕੇ ਸਨ. ਬਾਕੀ ਕਮੀਆਂ ਪੂਰੀਆਂ ਕਰਨ ਵਿੱਚ ChatGPT ਨੇ ਮਦਦ ਕੀਤੀ. ਉਨ੍ਹਾਂ ਨੇ ਕਿਹਾ, “ChatGPT ਨੇ ਵਿਚਾਰਾਂ ਨੂੰ ਤਰਤੀਬ ਦੇਣ, ਪ੍ਰਕਾਸ਼ਨ ਬਾਰੇ ਸਵਾਲ ਪੁੱਛਣ ਅਤੇ ਐਮਾਜ਼ਾਨ ਕਿੰਡਲ ਡਾਇਰੈਕਟ ਪਬਲਿਸ਼ਿੰਗ ਦੀ ਪ੍ਰਕਿਰਿਆ ਪੂਰੀ ਕਰਨ ਵਿੱਚ ਮੇਰੀ ਮਦਦ ਕੀਤੀ.”

ਕੈਲੀ ਹੁਣ ਦੋ ਕਿਤਾਬਾਂ ਪ੍ਰਕਾਸ਼ਿਤ ਕਰ ਚੁੱਕੇ ਹਨ. ਉਨ੍ਹਾਂ ਮੁਤਾਬਕ, ਇਹ ਕਿਤਾਬਾਂ “ਮੇਰੀ ਇਹ ਇੱਛਾ ਦਰਸਾਉਂਦੀਆਂ ਹਨ ਕਿ ਔਰਤਾਂ ਭਰੋਸੇ ਨਾਲ ਤਕਨਾਲੋਜੀ ਅਪਣਾਉਣ ਅਤੇ ਜੋ ਮੇਰੇ ਵਾਂਗ ਈਸਾਈ ਧਰਮ ਨੂੰ ਮੰਨਦੀਆਂ ਹਨ, ਉਹ ਆਪਣੇ ਵਿਸ਼ਵਾਸ ਤੋਂ ਮਿਲੀ ਸੂਝ ਨਾਲ ਅਜਿਹਾ ਕਰਨ.”

ਮਿਲ ਕੇ ChatGPT ਵਰਤਣਾ ਸਿੱਖਣਾ

AI ਸਾਧਨ ਵਰਤਣ ਬਾਰੇ ਹਰ ਕੋਈ ਸ਼ੁਰੂ ਤੋਂ ਹੀ ਭਰੋਸੇਮੰਦ ਨਹੀਂ ਹੁੰਦਾ. ਇਸੇ ਲਈ OpenAI ਅਕੈਡਮੀ ਸਾਬਕਾ ਫ਼ੌਜੀਆਂ, ਸੇਵਾ ਛੱਡ ਰਹੇ ਕਰਮੀਆਂ ਅਤੇ ਫ਼ੌਜੀਆਂ ਦੇ ਜੀਵਨ ਸਾਥੀਆਂ ਨੂੰ ਅਜਿਹੇ ਲੋਕਾਂ ਨਾਲ ਸਿੱਖਣ ਦਾ ਮੌਕਾ ਦਿੰਦੀ ਹੈ ਜੋ ਉਨ੍ਹਾਂ ਦੇ ਹਾਲਾਤ ਸਮਝਦੇ ਹਨ.

OpenAI ਨੇ ਹਾਲ ਹੀ ਵਿੱਚ ਵੈਟਰਨਜ਼ ਫ਼ੋਰਜ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਨਾਲ ਅਕੈਡਮੀ ਦੀ ਛੇ ਸਮਾਗਮਾਂ ਵਾਲੀ ਪਹਿਲੀ ਲੜੀ ਪੂਰੀ ਕੀਤੀ. ਇਸ ਦਾ ਉਦੇਸ਼ ਸਾਬਕਾ ਫ਼ੌਜੀਆਂ ਅਤੇ ਫ਼ੌਜੀ ਪਰਿਵਾਰਾਂ ਨੂੰ ਆਪਣੇ ਟੀਚਿਆਂ ਵੱਲ ਵਧਣ ਲਈ ChatGPT ਵਰਤਣ ਵਿੱਚ ਮਦਦ ਕਰਨਾ ਸੀ. ਇਸ ਅਜ਼ਮਾਇਸ਼ੀ ਉਪਰਾਲੇ ਅਤੇ AI ਕਲੈਕਟਿਵ ਹੈਂਪਟਨ ਰੋਡਜ਼ ਤੇ ਐਨਪਾਵਰ ਨਾਲ ਕਰਵਾਈਆਂ ਵਰਕਸ਼ਾਪਾਂ ਤੋਂ ਮਿਲੀ ਸਿੱਖਿਆ ਸਾਬਕਾ ਫ਼ੌਜੀਆਂ ਲਈ ਸਾਡੇ ਅਗਲੇ ਉਪਰਾਲਿਆਂ ਨੂੰ ਦਿਸ਼ਾ ਦੇ ਰਹੀ ਹੈ.

ਰੈਸਟਨ, ਵਰਜੀਨੀਆ ਵਿੱਚ ਇੱਕ ਵਰਕਸ਼ਾਪ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਦੌਰਾਨ ਲਗਭਗ 100 ਸਾਬਕਾ ਅਤੇ ਸਰਗਰਮ ਸੇਵਾ ਵਿੱਚ ਤਾਇਨਾਤ ਫ਼ੌਜੀਆਂ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਨੇ AI ਨੂੰ ਕੰਮ ਵਿੱਚ ਲਿਆਉਣ ਦੇ ਤਰੀਕੇ ਜਾਣੇ. ਭਾਗੀਦਾਰ ਰਾਇਨ ਕਾਓਨੋ-ਵੇਡਮਾਇਰ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਨੇ ਸਿੱਖਿਆ ਕਿ ਪਹਿਲਾਂ ਆਪਣੇ ਫ਼ੌਜੀ ਤਜਰਬੇ ਦਾ ਵਿਸਥਾਰ ਨਾਲ ਵੇਰਵਾ ਲਿਖਣਾ ਹੈ, ਫਿਰ ਉਸ ਨੂੰ ਗ਼ੈਰ-ਫ਼ੌਜੀ ਨੌਕਰੀ ਲਈ ਬਾਇਓਡਾਟੇ ਵਿੱਚ ਢਾਲਣ ਲਈ AI ਦੀ ਮਦਦ ਲੈਣੀ ਹੈ.

ਇੰਸਟ੍ਰਕਟਰ ਐਰਿਨ ਮਰੀ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਨੇ ਭਾਗੀਦਾਰਾਂ ਨੂੰ ਸੇਵਾ ਤੋਂ ਬਾਅਦ ਦੇ ਬਦਲਾਅ ਵਿੱਚ ਮਦਦ ਲਈ ਆਪਣੀ ਲੋੜ ਮੁਤਾਬਕ ਜੀਪੀਟੀ ਬਣਾਉਣੇ ਸਿਖਾਏ. ਉਨ੍ਹਾਂ ਨੇ ਦੇਖਿਆ ਕਿ ਸ਼ੱਕ ਲੈ ਕੇ ਆਏ ਲੋਕ ਵੀ ਇਨ੍ਹਾਂ ਸਾਧਨਾਂ ਤੋਂ ਅਸਲ ਮਦਦ ਲੈਣ ਦੇ ਤਰੀਕੇ ਲੱਭਣ ਲੱਗੇ.

ਲੂਈਵਿਲ, ਕੈਂਟਕੀ ਵਿੱਚ ਅਮਰੀਕਨ ਲੀਜਨ ਦੇ ਕੌਮੀ ਸੰਮੇਲਨ ਦੌਰਾਨ ਲੀਜਨ ਦੇ 80 ਤੋਂ ਵੱਧ ਮੈਂਬਰਾਂ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਨੇ AI ਦੇ ਤਿੰਨ ਸਿਖਲਾਈ ਸੈਸ਼ਨਾਂ ਵਿੱਚ ਹਿੱਸਾ ਲਿਆ. ਜੋ ਸਮਾਗਮ ਵਿੱਚ ਨਹੀਂ ਆ ਸਕਦੇ, ਉਨ੍ਹਾਂ ਲਈ ਸਾਡੇ ਸਾਬਕਾ ਫ਼ੌਜੀਆਂ ਲਈ ਆਨਲਾਈਨ ਸੰਗ੍ਰਹਿ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਅਤੇ ਸਾਬਕਾ ਫ਼ੌਜੀਆਂ ਲਈ 100 ਗੱਲਬਾਤਾਂ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਵਿੱਚ ਖ਼ੁਦ ਅਜ਼ਮਾਉਣ ਲਈ ਮਿਸਾਲਾਂ ਮੌਜੂਦ ਹਨ.

ਅੱਗੇ ਕੀ ਹੈ

ਸਾਲ ਦੇ ਬਾਕੀ ਸਮੇਂ ਦੌਰਾਨ ਵੀ ਅਸੀਂ ਦੇਸ਼ ਭਰ ਦੇ ਭਾਈਵਾਲਾਂ ਨਾਲ ਇਹ ਕੰਮ ਜਾਰੀ ਰੱਖਾਂਗੇ:

ਸਾਡਾ ਟੀਚਾ ਸਾਬਕਾ ਫ਼ੌਜੀਆਂ ਅਤੇ ਫ਼ੌਜੀ ਪਰਿਵਾਰਾਂ ਦੀ ਮਦਦ ਕਰਨਾ ਹੈ ਤਾਂ ਜੋ ਉਹ ਸੇਵਾ ਦੌਰਾਨ ਸਿੱਖੇ ਹੁਨਰ ਆਪਣੇ ਅਗਲੇ ਚੁਣੇ ਹੋਏ ਕੰਮ ਵਿੱਚ ਵਰਤ ਸਕਣ. ਅਸੀਂ ਸੇਵਾਰਤ ਅਤੇ ਸਾਬਕਾ ਫ਼ੌਜੀਆਂ ਨੂੰ ਇੱਕ ਸਾਲ ਦੀ ਮੁਫ਼ਤ ਪੇਸ਼ਕਸ਼ ਦਾ ਲਾਭ ਲੈਣ ਵਿੱਚ ਮਦਦ ਕਰਨ ਲਈ ID.me⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਦੇ ਅਤੇ ਇਹ ਸਮਾਗਮ ਸੰਭਵ ਬਣਾਉਣ ਲਈ ਆਪਣੇ ਭਾਈਚਾਰਕ ਭਾਈਵਾਲਾਂ ਦੇ ਧੰਨਵਾਦੀ ਹਾਂ.

ਇਸ ਸਾਬਕਾ ਫ਼ੌਜੀ ਦਿਵਸ ਮੌਕੇ, OpenAI ਸਾਬਕਾ ਫ਼ੌਜੀਆਂ ਦੀ ਸੇਵਾ ਅਤੇ ਆਪਣੇ ਭਾਈਚਾਰਿਆਂ ਵਿੱਚ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹੈ.