OpenAI

10 ਨਵੰਬਰ 2026

OpenAI ਨਾਲ ਸਿੰਗਾਪੁਰ ਏਅਰਲਾਈਨਜ਼ ਦਾ ਬਿਹਤਰ ਸਫ਼ਰ ਤੇ ਕੰਮ

OpenAI ਏਪੀਆਈ ਅਤੇ ਮਾਡਲਾਂ ਨਾਲ ਸਿੰਗਾਪੁਰ ਏਅਰਲਾਈਨਜ਼ ਗਾਹਕ ਸਹਾਇਤਾ, ਸਫ਼ਰ ਦੇ ਵਿਕਲਪ ਲੱਭਣ ਅਤੇ ਕਰਮਚਾਰੀਆਂ ਦੇ ਕੰਮ ਨੂੰ ਬਿਹਤਰ ਬਣਾਉਂਦੀ ਹੈ. ਕ੍ਰਿਸ ਗਾਹਕ ਸੇਵਾ ਚੈਟਬੌਟ ਦਾ ਗਾਹਕ ਸੰਤੁਸ਼ਟੀ ਸਕੋਰ ਦੁੱਗਣਾ ਹੋਇਆ ਹੈ.

ਗੂੜ੍ਹੇ ਨੀਲੇ ਰੰਗ ਦੀਆਂ ਸਾਟਿਨ ਦੀਆਂ ਲਹਿਰਦਾਰ ਤਹਿਆਂ ਉੱਤੇ ਚਿੱਟੇ ਰੰਗ ਵਿੱਚ ਸਿੰਗਾਪੁਰ ਏਅਰਲਾਈਨਜ਼ ਦਾ ਲੋਗੋ.
ਕੰਪਨੀ ਦਾ ਆਕਾਰ: ਐਂਟਰਪ੍ਰਾਈਜ਼
ਖੇਤਰ: ਏਸ਼ੀਆ-ਪ੍ਰਸ਼ਾਂਤ ਅਤੇ ਓਸ਼ੇਨੀਆ
ਉਦਯੋਗ: ਯਾਤਰਾ
ਉਤਪਾਦ: API

2 ਗੁਣਾ

AI-ਸੰਚਾਲਿਤ ਕ੍ਰਿਸ ਚੈਟਬੌਟ ਨਾਲ ਗਾਹਕ ਸੰਤੁਸ਼ਟੀ ਸਕੋਰ (ਸੀਸੈਟ) ਵਿੱਚ ਵਾਧਾ

~10%

AI-ਸਹਾਇਤਾ ਵਾਲੇ ਸਾਧਨ ਵਰਤਣ ਵਾਲੇ ਗਾਹਕ ਸੇਵਾ ਪ੍ਰਤੀਨਿਧੀਆਂ ਦੇ ਬੇਨਤੀਆਂ ਨਿਪਟਾਉਣ ਦੇ ਔਸਤ ਸਮੇਂ ਵਿੱਚ ਕਮੀ.

~3 ਗੁਣਾ

ਪਿਛਲੇ ਸਾਲ ਦੌਰਾਨ ਉਡਾਣ ਸੁਝਾਅ ਸਹਾਇਕ ਦੇ ਮਹੀਨਾਵਾਰ ਵਰਤੋਂਕਾਰਾਂ ਵਿੱਚ ਵਾਧਾ.

AI ਹੁਣ ਸਿੰਗਾਪੁਰ ਏਅਰਲਾਈਨਜ਼ ਦੇ ਗਾਹਕ ਸੇਵਾ ਦੇਣ, ਕਰਮਚਾਰੀਆਂ ਨੂੰ ਸਮਰੱਥ ਬਣਾਉਣ ਅਤੇ ਤਕਨਾਲੋਜੀ ਵਿਕਸਿਤ ਕਰਨ ਦੇ ਤਰੀਕਿਆਂ ਦਾ ਹਿੱਸਾ ਬਣ ਰਹੀ ਹੈ. ਏਅਰਲਾਈਨ ਗਾਹਕਾਂ ਲਈ ਸੇਵਾਵਾਂ ਵਿੱਚ OpenAI ਏਪੀਆਈ ਅਤੇ ਕਰਮਚਾਰੀਆਂ ਲਈ ਆਪਣੇ ਨਿਯਮਾਂ ਅਧੀਨ ਸੰਚਾਲਿਤ ਅੰਦਰੂਨੀ AI ਮੰਚ ਜਾਰਵਿਸ ਵਿੱਚ OpenAI ਮਾਡਲ ਵਰਤਦੀ ਹੈ. ਇਹ ਵਧੇਰੇ ਵਿਅਕਤੀਗਤ ਸੇਵਾ ਦੇਣ, ਉਤਪਾਦਕਤਾ ਵਧਾਉਣ ਅਤੇ ਟੀਮਾਂ ਨੂੰ ਹੋਰ ਕੁਸ਼ਲਤਾ ਨਾਲ ਸਾਫ਼ਟਵੇਅਰ ਬਣਾਉਣ ਵਿੱਚ ਮਦਦ ਦੇਣ ਲਈ ਆਪਣੀਆਂ ਸਾਫ਼ਟਵੇਅਰ ਵਿਕਾਸ ਕਾਰਜ-ਪ੍ਰਕਿਰਿਆਵਾਂ ਵਿੱਚ ਵੀ OpenAI ਮਾਡਲ ਵਰਤਦੀ ਹੈ.

“ਗਾਹਕਾਂ ਨੂੰ ਉਨ੍ਹਾਂ ਦੀਆਂ ਲੋੜਾਂ ਮੁਤਾਬਕ ਅਨੁਭਵ ਦੇਣ ਅਤੇ ਪੂਰੇ ਕਾਰੋਬਾਰ ਦੀ ਉਤਪਾਦਕਤਾ ਵਧਾਉਣ ਦੇ ਸਾਡੇ ਯਤਨਾਂ ਵਿੱਚ AI ਦੀ ਕੇਂਦਰੀ ਭੂਮਿਕਾ ਹੈ. OpenAI ਨਾਲ ਮਿਲ ਕੇ ਅਸੀਂ AI-ਸੰਚਾਲਿਤ ਸਮਰੱਥਾਵਾਂ ਵਿਕਸਿਤ ਕਰ ਰਹੇ ਹਾਂ, ਜੋ ਸਾਡੇ ਗਾਹਕਾਂ ਲਈ ਸਫ਼ਰ ਨੂੰ ਵਧੇਰੇ ਸੌਖਾ ਅਤੇ ਸੁਚਾਰੂ ਬਣਾਉਂਦੀਆਂ ਹਨ ਅਤੇ ਸਾਡੇ ਕਰਮਚਾਰੀਆਂ ਨੂੰ ਹੋਰ ਕੁਸ਼ਲਤਾ ਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਦੇ ਯੋਗ ਬਣਾਉਂਦੀਆਂ ਹਨ.”
—ਜਾਰਜ ਵੈਂਗ, ਸੀਨੀਅਰ ਉਪ ਪ੍ਰਧਾਨ, ਸੂਚਨਾ ਤਕਨਾਲੋਜੀ, ਸਿੰਗਾਪੁਰ ਏਅਰਲਾਈਨਜ਼

ਇਨ੍ਹਾਂ ਸਾਰੀਆਂ ਵਰਤੋਂਆਂ ਵਿੱਚ ਸਿੰਗਾਪੁਰ ਏਅਰਲਾਈਨਜ਼ OpenAI ਮਾਡਲਾਂ ਨੂੰ ਪ੍ਰਕਿਰਿਆਵਾਂ ਦੇ ਤਾਲਮੇਲ, ਅੰਦਰੂਨੀ ਡਾਟਾ ਨਿਯੰਤਰਣਾਂ, ਪ੍ਰਮਾਣਿਕਤਾ ਜਾਂਚ ਅਤੇ ਮਨੁੱਖੀ ਸਮੀਖਿਆ ਨਾਲ ਜੋੜਦੀ ਹੈ. ਇਸ ਨਾਲ ਟੀਮਾਂ ਨੂੰ ਅਸਲ ਕੰਮਕਾਜ ਦੀਆਂ ਪ੍ਰਕਿਰਿਆਵਾਂ ਵਿੱਚ ਜ਼ਿੰਮੇਵਾਰੀ ਨਾਲ AI ਲਿਆਉਣ ਦਾ ਇੱਕਸਾਰ ਤਰੀਕਾ ਮਿਲਦਾ ਹੈ.

ਪਹਿਲਾਂ ਤੋਂ ਲਿਖੇ ਜਵਾਬਾਂ ਦੀ ਥਾਂ ਗੱਲਬਾਤ ਰਾਹੀਂ ਸਹਾਇਤਾ

ਸਿੰਗਾਪੁਰ ਏਅਰਲਾਈਨਜ਼ ਦੀਆਂ ਸਭ ਤੋਂ ਵੱਧ ਨਜ਼ਰ ਆਉਣ ਵਾਲੀਆਂ AI ਵਰਤੋਂਆਂ ਵਿੱਚੋਂ ਇੱਕ ਹੈ ਕ੍ਰਿਸ, ਇਸ ਦਾ ਗਾਹਕਾਂ ਲਈ ਚੈਟਬੌਟ. OpenAI ਏਪੀਆਈ ਦੀ ਵਰਤੋਂ ਕਰਕੇ ਕ੍ਰਿਸ ਨੂੰ ਗੱਲਬਾਤ ਦੇ ਤੈਅ ਕ੍ਰਮ ਵਾਲੀ ਰਵਾਇਤੀ ਪ੍ਰਣਾਲੀ ਤੋਂ LLM-ਸੰਚਾਲਿਤ ਗੱਲਬਾਤ ਵਿੱਚ ਬਦਲਣ ਤੋਂ ਬਾਅਦ, ਸਿੰਗਾਪੁਰ ਏਅਰਲਾਈਨਜ਼ ਦੀ ਗਾਹਕ ਸੰਤੁਸ਼ਟੀ ਦੁੱਗਣੀ ਹੋ ਗਈ.

ਇਸ ਦੇ ਨਾਲ ਹੀ ਏਅਰਲਾਈਨ ਨੇ ਗਾਹਕ ਸੇਵਾ ਪ੍ਰਤੀਨਿਧੀਆਂ ਲਈ AI-ਸਹਾਇਤਾ ਵਾਲੇ ਸਾਧਨ ਲਾਗੂ ਕੀਤੇ, ਜਿਨ੍ਹਾਂ ਵਿੱਚ OpenAI ਏਪੀਆਈ ਨਾਲ ਕਾਲਾਂ ਦਾ ਸਾਰ ਬਣਾਉਣਾ ਵੀ ਸ਼ਾਮਲ ਹੈ. ਇਸ ਨਾਲ ਪ੍ਰਤੀਨਿਧੀ ਕਾਲ ਤੋਂ ਬਾਅਦ ਦੇ ਕੰਮ ਉੱਤੇ ਘੱਟ ਅਤੇ ਗਾਹਕ ਉੱਤੇ ਵੱਧ ਸਮਾਂ ਲਾ ਸਕਦੇ ਹਨ. ਸਿੰਗਾਪੁਰ ਏਅਰਲਾਈਨਜ਼ ਦੇ ਗਾਹਕ ਸੇਵਾ ਪ੍ਰਤੀਨਿਧੀਆਂ ਵੱਲੋਂ ਬੇਨਤੀਆਂ ਨਿਪਟਾਉਣ ਦੇ ਔਸਤ ਸਮੇਂ ਵਿੱਚ ਲਗਭਗ 10% ਕਮੀ ਆਈ.

ਪਹਿਲਾਂ ਵਾਲੇ ਚੈਟਬੌਟ ਵਿੱਚ ਗੱਲਬਾਤ ਦਾ ਕ੍ਰਮ ਤੈਅ ਹੁੰਦਾ ਸੀ. ਹਰ ਵਿਸ਼ੇ ਨੂੰ ਹੱਥੀਂ ਜੋੜਨਾ ਪੈਂਦਾ ਸੀ ਅਤੇ ਗੱਲਬਾਤ ਦਾ ਹਰ ਕ੍ਰਮ ਪਹਿਲਾਂ ਤੋਂ ਲਿਖਣਾ ਪੈਂਦਾ ਸੀ. ਇਸ ਕਾਰਨ ਵਧੇਰੇ ਵਿਸ਼ਿਆਂ ਲਈ ਸਹਾਇਤਾ ਦੇਣਾ ਔਖਾ ਸੀ. ਜੇ ਗਾਹਕ ਦਾ ਮਕਸਦ ਤੈਅ ਸੂਚੀ ਵਿੱਚ ਨਾ ਹੁੰਦਾ, ਤਾਂ ਗੱਲਬਾਤ ਦੌਰਾਨ ਗਾਹਕ ਸੇਵਾ ਪ੍ਰਤੀਨਿਧੀ ਦੀ ਮਦਦ ਲੈਣ ਦੀ ਸੰਭਾਵਨਾ ਵਧ ਜਾਂਦੀ ਸੀ, ਭਾਵੇਂ ਗਾਹਕ ਦੀ ਬੇਨਤੀ ਸਵੈ-ਸੇਵਾ ਰਾਹੀਂ ਪੂਰੀ ਹੋ ਸਕਦੀ ਹੋਵੇ.

ਸਿੰਗਾਪੁਰ ਏਅਰਲਾਈਨਜ਼ ਨੇ OpenAI ਏਪੀਆਈ ਦੀ ਵਰਤੋਂ ਕਰਕੇ ਕ੍ਰਿਸ ਦੀ ਗੱਲਬਾਤ ਨੂੰ ਪੂਰੀ ਤਰ੍ਹਾਂ LLM ਨਾਲ ਸੰਚਾਲਿਤ ਕਰ ਦਿੱਤਾ. ਪਹਿਲਾਂ ਤੋਂ ਤੈਅ ਕ੍ਰਮਾਂ ਉੱਤੇ ਨਿਰਭਰ ਰਹਿਣ ਦੀ ਥਾਂ, ਚੈਟਬੌਟ ਗਾਹਕ ਦੀ ਆਮ ਬੋਲੀ ਤੋਂ ਉਸ ਦਾ ਮਕਸਦ ਸਮਝ ਸਕਦਾ ਹੈ, ਜਾਣਕਾਰੀ ਭੰਡਾਰ ਦੇ ਆਧਾਰ ਉੱਤੇ ਜਵਾਬ ਦੇ ਸਕਦਾ ਹੈ, ਕਈ ਵਿਸ਼ਿਆਂ ਵਾਲੀ ਗੱਲਬਾਤ ਸੰਭਾਲ ਸਕਦਾ ਹੈ ਅਤੇ ਲੋੜ ਪੈਣ ਉੱਤੇ ਸੰਬੰਧਿਤ ਸੰਦਰਭ ਸਮੇਤ ਗੱਲਬਾਤ ਗਾਹਕ ਸੇਵਾ ਪ੍ਰਤੀਨਿਧੀ ਨੂੰ ਸੌਂਪ ਸਕਦਾ ਹੈ.

ਅੱਜ ਗਾਹਕ ਆਮ ਪੁੱਛਗਿੱਛ, ਖ਼ਾਸ ਬੇਨਤੀਆਂ, ਉਡਾਣਾਂ ਵਿੱਚ ਵਿਘਨ ਦੀ ਤਾਜ਼ਾ ਜਾਣਕਾਰੀ ਅਤੇ ਲੈਣ-ਦੇਣ ਨਾਲ ਜੁੜੇ ਚੁਣੇ ਹੋਏ ਕੰਮਾਂ ਲਈ ਕ੍ਰਿਸ ਵਰਤਦੇ ਹਨ. ਸਿੰਗਾਪੁਰ ਏਅਰਲਾਈਨਜ਼ ਇਸ ਦੀਆਂ ਸਮਰੱਥਾਵਾਂ ਵਧਾ ਰਹੀ ਹੈ ਤਾਂ ਜੋ ਬੁਕਿੰਗ ਵਿੱਚ ਤਬਦੀਲੀਆਂ, ਸਾਮਾਨ ਨਾਲ ਜੁੜੇ ਲੈਣ-ਦੇਣ ਅਤੇ AI ਏਜੰਟਾਂ ਰਾਹੀਂ ਵਧੇਰੇ ਗੁੰਝਲਦਾਰ ਗੱਲਬਾਤ ਤੇ ਕਾਰਵਾਈਆਂ ਵੀ ਕੀਤੀਆਂ ਜਾ ਸਕਣ.

“OpenAI ਨਾਲ ਕ੍ਰਿਸ ਸਵੈ-ਸੇਵਾ ਦਾ ਵਧੇਰੇ ਸਮਰੱਥ ਮਾਧਿਅਮ ਬਣ ਗਿਆ ਹੈ. ਇਹ ਗਾਹਕ ਦਾ ਮਕਸਦ ਹੋਰ ਸਹਿਜਤਾ ਨਾਲ ਸਮਝਦਾ ਹੈ, ਗਾਹਕਾਂ ਨੂੰ ਸਹੀ ਜਵਾਬ ਤੱਕ ਪਹੁੰਚਣ ਵਿੱਚ ਮਦਦ ਕਰਦਾ ਹੈ ਅਤੇ ਜਦੋਂ ਗਾਹਕ ਸੇਵਾ ਪ੍ਰਤੀਨਿਧੀਆਂ ਨੂੰ ਅੱਗੇ ਆਉਣ ਦੀ ਲੋੜ ਪੈਂਦੀ ਹੈ, ਤਾਂ ਉਨ੍ਹਾਂ ਨੂੰ ਵਧੇਰੇ ਸਪਸ਼ਟ ਸੰਦਰਭ ਦਿੰਦਾ ਹੈ.”
—ਜੂਡ ਆਨੰਦ ਸੁਰੇਸ਼, ਉਪ ਪ੍ਰਧਾਨ, ਗਾਹਕ ਸੇਵਾ ਸੂਚਨਾ ਤਕਨਾਲੋਜੀ, ਸਿੰਗਾਪੁਰ ਏਅਰਲਾਈਨਜ਼

ਆਮ ਬੋਲੀ ਰਾਹੀਂ ਗਾਹਕਾਂ ਨੂੰ ਸਫ਼ਰ ਦੇ ਵਿਕਲਪ ਲੱਭਣ ਵਿੱਚ ਮਦਦ

ਉਡਾਣ ਸੁਝਾਅ ਸਹਾਇਕ ਨਾਲ ਗਾਹਕ ਵਾਰ-ਵਾਰ ਛਾਂਟੀ ਦੀਆਂ ਸ਼ਰਤਾਂ, ਤਾਰੀਖਾਂ ਅਤੇ ਮੰਜ਼ਿਲਾਂ ਬਦਲਣ ਦੀ ਥਾਂ ਆਮ ਬੋਲੀ ਵਿੱਚ ਦੱਸ ਸਕਦੇ ਹਨ ਕਿ ਉਹ ਕਿਹੋ ਜਿਹਾ ਸਫ਼ਰ ਚਾਹੁੰਦੇ ਹਨ. ਪਿਛਲੇ ਸਾਲ ਦੌਰਾਨ ਇਸ ਦੀ ਵਰਤੋਂ ਲਗਭਗ ਤਿੰਨ ਗੁਣਾ ਹੋ ਗਈ ਹੈ.

“ਉਡਾਣ ਸੁਝਾਅ ਸਹਾਇਕ ਨਾਲ ਸਫ਼ਰ ਦੇ ਵਿਕਲਪ ਲੱਭਣਾ ਇੱਕ ਸੁਭਾਵਿਕ ਗੱਲਬਾਤ ਵਾਂਗ ਲੱਗਦਾ ਹੈ. ਏਪੀਆਈ ਰਾਹੀਂ OpenAI ਮਾਡਲਾਂ ਨਾਲ ਚੱਲਣ ਵਾਲਾ ਇਹ ਸਹਾਇਕ ਗਾਹਕਾਂ ਨੂੰ ਆਪਣੀ ਪਸੰਦ ਦੱਸਣ ਅਤੇ ਢੁਕਵੇਂ ਵਿਕਲਪ ਛੇਤੀ ਲੱਭਣ ਵਿੱਚ ਮਦਦ ਕਰਦਾ ਹੈ.”
—ਐਂਡੀ ਕੋਹ, ਉਪ ਪ੍ਰਧਾਨ, ਐਪਲੀਕੇਸ਼ਨ ਸੇਵਾਵਾਂ (ਵਿਕਰੀ, ਮੰਡੀਕਰਨ ਅਤੇ ਮਾਲ ਢੁਆਈ), ਸਿੰਗਾਪੁਰ ਏਅਰਲਾਈਨਜ਼

OpenAI ਏਪੀਆਈ ਉੱਤੇ ਬਣਿਆ ਉਡਾਣ ਸੁਝਾਅ ਸਹਾਇਕ ਕਿਰਾਏ ਅਤੇ ਉਪਲਬਧਤਾ ਦੇ ਡਾਟਾ ਨਾਲ ਜੁੜੀ ਤਾਲਮੇਲ ਪਰਤ ਵਰਤਦਾ ਹੈ. ਇਹ ਗਾਹਕ ਦਾ ਮਕਸਦ ਸਮਝਦਾ ਹੈ, ਸੰਬੰਧਿਤ ਸਾਧਨ ਚਲਾਉਂਦਾ ਹੈ ਅਤੇ ਆਮ ਬੋਲੀ ਵਿੱਚ ਉਸ ਦੀਆਂ ਲੋੜਾਂ ਮੁਤਾਬਕ ਸਫ਼ਰ ਦੇ ਸੁਝਾਅ ਦਿੰਦਾ ਹੈ.

ਟੀਮ ਨੇ ਦਿੱਤੀ ਜਾਣਕਾਰੀ ਅਤੇ ਮਿਲੇ ਜਵਾਬਾਂ ਦੀ ਜਾਂਚ, ਨੁਕਸਾਨਦੇਹ ਜਾਂ ਅਣਉਚਿਤ ਸਵਾਲਾਂ ਨੂੰ ਸੰਭਾਲਣ, ਮਨਘੜਤ ਜਵਾਬ ਘਟਾਉਣ ਅਤੇ ਨਿੱਜੀ ਪਛਾਣ ਜਾਣਕਾਰੀ ਸੰਭਾਲਣ ਲਈ ਸੁਰੱਖਿਆ ਨਿਯਮ ਵੀ ਲਾਗੂ ਕੀਤੇ ਹਨ. ਹਰ ਸਵਾਲ ਲਈ ਲੋੜੀਂਦੇ ਸੰਦਰਭ ਤੱਕ ਹੀ ਪਛਾਣ ਦੀ ਪੁਸ਼ਟੀ ਨਾਲ ਪਹੁੰਚ ਦਿੱਤੀ ਜਾਂਦੀ ਹੈ. ਸਿੰਗਾਪੁਰ ਏਅਰਲਾਈਨਜ਼ ਇਸ ਨੂੰ ਵਧੇਰੇ ਗੱਲਬਾਤ-ਅਧਾਰਿਤ ਚੈਟਬੌਟ ਅਨੁਭਵ ਬਣਾਉਣ ਦੀ ਤਿਆਰੀ ਕਰ ਰਹੀ ਹੈ, ਜਿਸ ਵਿੱਚ ਗਾਹਕ ਖੋਜ ਮੁੜ ਸ਼ੁਰੂ ਕਰਨ ਦੀ ਥਾਂ ਸਫ਼ਰ ਦੇ ਵਿਚਾਰਾਂ ਨੂੰ ਲਗਾਤਾਰ ਸੁਧਾਰ ਸਕਣਗੇ.

ਸਾਫ਼ਟਵੇਅਰ ਵਿਕਾਸ ਦੇ ਜੀਵਨ-ਚੱਕਰ ਵਿੱਚ AI ਲਿਆਉਣਾ

ਗਾਹਕਾਂ ਲਈ ਸੇਵਾਵਾਂ ਤੋਂ ਇਲਾਵਾ, ਸਿੰਗਾਪੁਰ ਏਅਰਲਾਈਨਜ਼ ਸਾਫ਼ਟਵੇਅਰ ਵਿਕਾਸ ਦੇ ਜੀਵਨ-ਚੱਕਰ ਦੇ ਕੁਝ ਹਿੱਸਿਆਂ ਵਿੱਚ ਵੀ OpenAI ਮਾਡਲ ਵਰਤ ਰਹੀ ਹੈ, ਤਾਂ ਜੋ ਟੀਮਾਂ ਹੋਰ ਕੁਸ਼ਲਤਾ ਨਾਲ ਕੰਮ ਦੀ ਯੋਜਨਾ ਬਣਾਉਣ, ਉਸ ਨੂੰ ਸੁਧਾਰਨ, ਪਰਖਣ ਅਤੇ ਸਮੀਖਿਆ ਕਰਨ. ਸਾਫ਼ਟਵੇਅਰ ਵਿਕਾਸ ਦੇ ਜੀਵਨ-ਚੱਕਰ ਦੀਆਂ ਚੁਣੀਆਂ ਹੋਈਆਂ ਗਤੀਵਿਧੀਆਂ ਵਿੱਚ ਟੀਮਾਂ ਨੇ ਉਤਪਾਦਕਤਾ ਵਿੱਚ 20% ਤੱਕ ਦਾ ਵਾਧਾ ਹਾਸਲ ਕੀਤਾ ਹੈ.

AI ਹੁਣ ਸਿਰਫ਼ ਕੋਡ ਲਿਖਣ ਤੱਕ ਸੀਮਤ ਨਹੀਂ, ਸਗੋਂ ਸਾਫ਼ਟਵੇਅਰ ਤਿਆਰ ਕਰਕੇ ਵਰਤੋਂ ਵਿੱਚ ਲਿਆਉਣ ਦੇ ਪੂਰੇ ਚੱਕਰ ਵਿੱਚ ਸ਼ਾਮਲ ਹੈ. ਟੀਮਾਂ ਲੋੜਾਂ ਨੂੰ ਸਪਸ਼ਟ ਕਰਨ, ਹਿੱਸੇਦਾਰਾਂ ਨਾਲ ਬੈਠਕਾਂ ਦਾ ਵਿਸ਼ਲੇਸ਼ਣ ਕਰਨ, ਉਤਪਾਦ ਦੇ ਵਿਸਤ੍ਰਿਤ ਵੇਰਵੇ ਬਣਾਉਣ, ਅਸਾਧਾਰਨ ਸਥਿਤੀਆਂ ਪਛਾਣਨ, ਪਰਖ ਲਈ ਸਥਿਤੀਆਂ ਬਣਾਉਣ ਅਤੇ ਪ੍ਰਣਾਲੀ ਦੇ ਢਾਂਚੇ ਦੀ ਸਮੀਖਿਆ ਕਰਨ ਲਈ ਸਿਰਜਣਾਤਮਕ AI ਮਾਡਲ ਵਰਤਦੀਆਂ ਹਨ. ਇਹ ਗੁੰਝਲਦਾਰ ਕੰਮ ਨੂੰ ਛੋਟੇ, ਵਧੇਰੇ ਆਸਾਨੀ ਨਾਲ ਪਰਖੇ ਜਾ ਸਕਣ ਵਾਲੇ ਕੰਮਾਂ ਵਿੱਚ ਵੰਡਣ ਵਿੱਚ ਵੀ ਮਦਦ ਕਰਦੇ ਹਨ.

ਇੱਕ ਵਪਾਰਕ ਵਿਸ਼ੇਸ਼ਤਾ ਲਈ ਟੀਮ ਨੇ ਵਿਕਾਸ ਸ਼ੁਰੂ ਹੋਣ ਤੋਂ ਪਹਿਲਾਂ ਧਾਰਨਾਵਾਂ ਨੂੰ ਪਰਖਣ, ਅਸਪਸ਼ਟ ਲੋੜਾਂ ਪਛਾਣਨ ਅਤੇ ਅਸਾਧਾਰਨ ਸਥਿਤੀਆਂ ਸਾਹਮਣੇ ਲਿਆਉਣ ਲਈ OpenAI ਏਪੀਆਈ ਵਰਤੀ. ਇਹ ਸਭ ਸਪਸ਼ਟ ਹੋ ਜਾਣ ਤੋਂ ਬਾਅਦ, AI ਨੇ ਇਨ੍ਹਾਂ ਦੇ ਆਧਾਰ ਉੱਤੇ ਡਿਜ਼ਾਈਨ ਦੇ ਵਿਕਲਪ, ਲਾਗੂ ਕਰਨ ਦੀਆਂ ਯੋਜਨਾਵਾਂ, ਪਰਖ ਦੀਆਂ ਸਥਿਤੀਆਂ ਅਤੇ ਫਿਰ ਕੋਡ ਬਣਾਉਣ ਵਿੱਚ ਮਦਦ ਕੀਤੀ.

ਲਾਗੂ ਕਰਨ ਦੌਰਾਨ ਅਤੇ ਉਸ ਤੋਂ ਬਾਅਦ ਵੀ AI ਇਹ ਸਮਝਣ ਵਿੱਚ ਮਦਦ ਕਰਦੀ ਹੈ ਕਿ ਅਸਲ ਵਰਤੋਂ ਵਿੱਚ ਪ੍ਰਣਾਲੀ ਕਿਵੇਂ ਕੰਮ ਕਰ ਰਹੀ ਹੈ. ਇਹ ਉਨ੍ਹਾਂ ਸਮੱਸਿਆਵਾਂ ਵੱਲ ਵੀ ਧਿਆਨ ਦਿਵਾਉਂਦੀ ਹੈ ਜੋ ਨਹੀਂ ਤਾਂ ਅਣਦੇਖੀਆਂ ਰਹਿ ਸਕਦੀਆਂ ਸਨ. ਕਾਰਜ-ਪ੍ਰਕਿਰਿਆ ਦੇ ਹਰ ਪੜਾਅ ਉੱਤੇ AI ਦੀ ਮੌਜੂਦਗੀ ਨਾਲ ਟੀਮ ਦੇ ਮੈਂਬਰ ਹੁਣ ਹਰ ਦਸਤਾਵੇਜ਼ ਜਾਂ ਕੋਡ ਖ਼ੁਦ ਤਿਆਰ ਕਰਨ ਦੀ ਥਾਂ, ਪੂਰੇ ਵਿਕਾਸ ਅਤੇ ਲਾਗੂਕਰਨ ਚੱਕਰ ਦੌਰਾਨ AI ਨੂੰ ਦਿਸ਼ਾ ਦੇਣ, ਉਸ ਦੇ ਕੰਮ ਦੀ ਸਮੀਖਿਆ ਕਰਨ ਅਤੇ ਉਸ ਦੀ ਪੁਸ਼ਟੀ ਕਰਨ ਉੱਤੇ ਧਿਆਨ ਦੇ ਰਹੇ ਹਨ. ਇਸ ਨਾਲ ਉਹ ਉਸ ਕੰਮ ਉੱਤੇ ਧਿਆਨ ਦੇ ਸਕਦੇ ਹਨ ਜਿਸ ਵਿੱਚ ਸੱਚਮੁੱਚ ਮਨੁੱਖੀ ਸੂਝ-ਬੂਝ ਦੀ ਲੋੜ ਹੁੰਦੀ ਹੈ, ਜਿਵੇਂ ਤਰਜੀਹਾਂ ਤੈਅ ਕਰਨਾ, ਪ੍ਰਣਾਲੀ ਦਾ ਢਾਂਚਾ ਬਣਾਉਣਾ, ਨਿਯਮਾਂ ਅਨੁਸਾਰ ਸੰਚਾਲਨ ਅਤੇ ਹਿੱਸੇਦਾਰਾਂ ਲਈ ਨਤੀਜੇ ਹਾਸਲ ਕਰਨਾ.

ਵਿਆਪਕ ਪੱਧਰ ਉੱਤੇ OpenAI ਮਾਡਲ ਸਿੰਗਾਪੁਰ ਏਅਰਲਾਈਨਜ਼ ਨੂੰ ਲੋੜਾਂ ਦੇ ਵੇਰਵਿਆਂ ਦੀ ਗੁਣਵੱਤਾ ਸੁਧਾਰਨ, ਵਧੇਰੇ ਸਥਿਤੀਆਂ ਦੀ ਪਰਖ ਕਰਨ ਅਤੇ ਅੰਦਰੂਨੀ ਮਿਆਰਾਂ ਦੀ ਪਾਲਣਾ ਬਿਹਤਰ ਬਣਾਉਣ ਵਿੱਚ ਮਦਦ ਕਰ ਰਹੇ ਹਨ. ਟੀਮਾਂ ਇਨ੍ਹਾਂ ਕਾਰਜ-ਪ੍ਰਕਿਰਿਆਵਾਂ ਨਾਲ ਪਰਖ ਲਈ ਅਸਾਧਾਰਨ ਸਥਿਤੀਆਂ ਬਣਾਉਂਦੀਆਂ ਹਨ, ਢਾਂਚੇ ਦੀਆਂ ਯੋਜਨਾਵਾਂ ਦੀ ਸਮੀਖਿਆ ਕਰਦੀਆਂ ਹਨ ਅਤੇ ਕੰਮ ਨੂੰ ਵਿਕਾਸ ਦੇ ਅਗਲੇ ਪੜਾਅ ਵਿੱਚ ਲਿਜਾਣ ਤੋਂ ਪਹਿਲਾਂ ਮਨੁੱਖੀ ਜਾਂਚ ਵਿੱਚ ਮਦਦ ਲੈਂਦੀਆਂ ਹਨ.

ਕਰਮਚਾਰੀਆਂ ਲਈ AI ਦੀ ਵਰਤੋਂ ਸੌਖੀ ਬਣਾਉਣਾ

ਇੰਜੀਨੀਅਰਿੰਗ ਟੀਮਾਂ ਤੋਂ ਅੱਗੇ ਵਧ ਕੇ ਸਿੰਗਾਪੁਰ ਏਅਰਲਾਈਨਜ਼ ਆਪਣੇ ਅੰਦਰੂਨੀ AI ਮੰਚ ਜਾਰਵਿਸ ਰਾਹੀਂ ਪੂਰੇ ਕਾਰੋਬਾਰ ਵਿੱਚ AI ਉਪਲਬਧ ਕਰਵਾ ਰਹੀ ਹੈ. OpenAI ਮਾਡਲਾਂ ਨਾਲ ਚੱਲਣ ਵਾਲਾ ਜਾਰਵਿਸ ਕਰਮਚਾਰੀਆਂ ਨੂੰ ਰੋਜ਼ਾਨਾ ਦੇ ਕੰਮ ਵਿੱਚ ਨਿਯਮਾਂ ਅਧੀਨ AI ਵਰਤਣ ਦਾ ਤਰੀਕਾ ਦਿੰਦਾ ਹੈ—ਦਸਤਾਵੇਜ਼ਾਂ ਦਾ ਸਾਰ ਬਣਾਉਣ ਤੋਂ ਲੈ ਕੇ ਆਪਣੀਆਂ ਲੋੜਾਂ ਮੁਤਾਬਕ ਕਾਰਜ-ਪ੍ਰਕਿਰਿਆਵਾਂ ਬਣਾਉਣ ਤੱਕ.

ਕਰਮਚਾਰੀ ਜਾਰਵਿਸ ਨਾਲ ਸੁਰੱਖਿਅਤ ਮਾਹੌਲ ਵਿੱਚ ਪੀਡੀਐੱਫ਼, ਵਰਡ ਦਸਤਾਵੇਜ਼ਾਂ, ਐਕਸਲ ਫ਼ਾਈਲਾਂ, ਪਾਵਰਪੁਆਇੰਟ ਪੇਸ਼ਕਾਰੀਆਂ ਅਤੇ ਹੋਰ ਕਿਸਮਾਂ ਦੀਆਂ ਫ਼ਾਈਲਾਂ ਉੱਤੇ ਕੰਮ ਕਰਦੇ ਹਨ. ਨਾਲ ਹੀ ਉਹ ਰੋਜ਼ਾਨਾ ਦੇ ਕੰਮ ਲਈ ਆਪਣੀਆਂ ਲੋੜਾਂ ਮੁਤਾਬਕ ਕਾਰਜ-ਪ੍ਰਕਿਰਿਆਵਾਂ ਅਤੇ ਛੋਟੇ ਜਾਣਕਾਰੀ ਭੰਡਾਰ ਬਣਾਉਂਦੇ ਹਨ. ਅੱਜ ਸਿੰਗਾਪੁਰ ਏਅਰਲਾਈਨਜ਼ ਦੇ 60% ਤੋਂ ਵੱਧ ਕਰਮਚਾਰੀ ਹਰ ਮਹੀਨੇ ਜਾਰਵਿਸ ਵਰਤਦੇ ਹਨ ਅਤੇ ਇਸ ਨੂੰ ਅਪਣਾਉਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ.

ਨਤੀਜੇ ਇੱਕ ਨਜ਼ਰ ਵਿੱਚ

  • AI-ਅਧਾਰਿਤ ਕ੍ਰਿਸ ਚੈਟਬੌਟ ਅਪਣਾਉਣ ਤੋਂ ਬਾਅਦ ਗਾਹਕ ਸੰਤੁਸ਼ਟੀ ਸਕੋਰ (ਸੀਸੈਟ) ਦੁੱਗਣਾ ਹੋਇਆ

  • AI-ਸਹਾਇਤਾ ਵਾਲੇ ਸਾਧਨ ਵਰਤਣ ਵਾਲੇ ਗਾਹਕ ਸੇਵਾ ਪ੍ਰਤੀਨਿਧੀਆਂ ਦੇ ਬੇਨਤੀਆਂ ਨਿਪਟਾਉਣ ਦੇ ਔਸਤ ਸਮੇਂ ਵਿੱਚ ਲਗਭਗ 10% ਕਮੀ

  • ਪਿਛਲੇ ਸਾਲ ਦੌਰਾਨ ਗਾਹਕਾਂ ਲਈ ਸਫ਼ਰ ਦੇ ਵਿਕਲਪ ਲੱਭਣ ਵਾਲੇ ਸਾਧਨ ਉਡਾਣ ਸੁਝਾਅ ਸਹਾਇਕ ਦੇ ਮਹੀਨਾਵਾਰ ਵਰਤੋਂਕਾਰਾਂ ਦੀ ਗਿਣਤੀ ਤਿੰਨ ਗੁਣਾ ਹੋਈ

ਅੱਗੇ ਦੀ ਯੋਜਨਾ

ਸਿੰਗਾਪੁਰ ਏਅਰਲਾਈਨਜ਼ ਗਾਹਕਾਂ ਅਤੇ ਕਰਮਚਾਰੀਆਂ ਦੀਆਂ ਕਾਰਜ-ਪ੍ਰਕਿਰਿਆਵਾਂ ਵਿੱਚ AI ਦੀ ਵਰਤੋਂ ਲਗਾਤਾਰ ਵਧਾ ਰਹੀ ਹੈ. ਕ੍ਰਿਸ ਦਾ ਅਗਲਾ ਪੜਾਅ ਸਵੈ-ਸੇਵਾ ਨੂੰ ਹੋਰ ਵਿਆਪਕ ਬਣਾਉਣਾ ਹੈ. ਲੈਣ-ਦੇਣ ਦੀਆਂ ਵਧੇਰੇ ਸਮਰੱਥਾਵਾਂ ਨਾਲ ਗਾਹਕ ਆਪਣੀਆਂ ਬੇਨਤੀਆਂ ਸਿੱਧੇ ਚੈਟ ਵਿੱਚ ਪੂਰੀਆਂ ਕਰਵਾ ਸਕਣਗੇ. ਉਡਾਣ ਸੁਝਾਅ ਸਹਾਇਕ ਸਫ਼ਰ ਦੇ ਵਿਕਲਪ ਲੱਭਣ ਲਈ ਵਧੇਰੇ ਗੱਲਬਾਤ-ਅਧਾਰਿਤ ਅਨੁਭਵ ਵੱਲ ਵਧ ਰਿਹਾ ਹੈ. ਇਸ ਵਿੱਚ ਗਾਹਕ ਖੋਜ ਮੁੜ ਸ਼ੁਰੂ ਕਰਨ ਦੀ ਥਾਂ ਕਈ ਵਾਰ ਗੱਲਬਾਤ ਕਰਕੇ ਆਪਣੇ ਵਿਚਾਰ ਸੁਧਾਰ ਸਕਣਗੇ.

ਪੂਰੇ ਕਾਰੋਬਾਰ ਵਿੱਚ ਜਾਰਵਿਸ ਉਪਲਬਧ ਹੋਣ ਨਾਲ, ਸਿੰਗਾਪੁਰ ਏਅਰਲਾਈਨਜ਼ ਵੱਧ ਤੋਂ ਵੱਧ ਕਰਮਚਾਰੀਆਂ ਨੂੰ ਉਨ੍ਹਾਂ ਦੇ ਰੋਜ਼ਾਨਾ ਦੇ ਕੰਮ ਵਿੱਚ AI ਵਰਤਣ ਵਿੱਚ ਮਦਦ ਦੇਣ ਉੱਤੇ ਧਿਆਨ ਕੇਂਦਰਿਤ ਕਰ ਰਹੀ ਹੈ. ਗਾਹਕਾਂ ਲਈ ਆਪਣੀਆਂ ਨਵੀਆਂ ਸੇਵਾਵਾਂ ਦੇ ਨਾਲ-ਨਾਲ, ਇਹ ਯਤਨ ਏਅਰਲਾਈਨ ਨੂੰ ਅਜਿਹਾ ਭਵਿੱਖ ਬਣਾਉਣ ਵਿੱਚ ਮਦਦ ਕਰ ਰਹੇ ਹਨ ਜਿੱਥੇ AI ਸਫ਼ਰ ਨੂੰ ਹੋਰ ਸੁਚਾਰੂ, ਕਰਮਚਾਰੀਆਂ ਨੂੰ ਹੋਰ ਉਤਪਾਦਕ ਅਤੇ ਕਾਰੋਬਾਰ ਨੂੰ ਬਦਲਦੀਆਂ ਲੋੜਾਂ ਅਨੁਸਾਰ ਹੋਰ ਤੇਜ਼ੀ ਨਾਲ ਢਲਣ ਯੋਗ ਬਣਾਵੇ.

ਕੰਮ ਦੇ ਨਵੇਂ ਯੁੱਗ ਨਾਲ ਜੁੜੋ

ਦੁਨੀਆ ਭਰ ਦੇ 10 ਲੱਖ ਤੋਂ ਵੱਧ ਕਾਰੋਬਾਰ OpenAI ਨਾਲ ਸ਼ਾਨਦਾਰ ਨਤੀਜੇ ਹਾਸਲ ਕਰ ਰਹੇ ਹਨ।