OpenAI

Effective: 12 ਨਵੰਬਰ 2026

ChatGPT Wallet ਪ੍ਰਾਈਵੇਸੀ ਨੋਟਿਸ

ChatGPT Wallet ਯੋਗ ਵਰਤੋਂਕਾਰਾਂ ਨੂੰ ਯੋਗ ਭੁਗਤਾਨ ਕਾਰਡ ਸੇਵ ਕਰਨ ਅਤੇ ChatGPT ਨੂੰ ਉਸ ਕਾਰਡ ਨਾਲ ਲਿੰਕ ਕੀਤੇ ਭੁਗਤਾਨ ਕ੍ਰੈਡੈਂਸ਼ੀਅਲ ਦੀ ਵਰਤੋਂ ਕਰਕੇ ਕਿਸੇ ਵਪਾਰੀ ਤੋਂ ਵਰਤੋਂਕਾਰ ਦੀ ਖਰੀਦ ਨੂੰ ਸੁਗਮ ਬਣਾਉਣ ਲਈ ਨਿਰਦੇਸ਼ ਦੇਣ ਦੀ ਸਹੂਲਤ ਦਿੰਦਾ ਹੈ. ਇਹ Wallet ਪ੍ਰਾਈਵੇਸੀ ਨੋਟਿਸ ਦੱਸਦਾ ਹੈ ਕਿ ਜਦੋਂ ਤੁਸੀਂ ਸੰਯੁਕਤ ਰਾਜ ਵਿੱਚ ChatGPT Wallet ਦੀ ਵਰਤੋਂ ਕਰਦੇ ਹੋ, ਤਾਂ OpenAI OpCo, LLC (“OpenAI,” “ਅਸੀਂ,” “ਸਾਡੀ”) ਜਾਣਕਾਰੀ ਨੂੰ ਕਿਵੇਂ ਸੰਭਾਲਦਾ ਹੈ. ਇਹ OpenAI ਪ੍ਰਾਈਵੇਸੀ ਪਾਲਿਸੀ⁠ ਦਾ ਪੂਰਕ ਹੈ. ChatGPT Wallet ਲਈ ਇਕੱਠੀ ਕੀਤੀ ਗਈ ਕੁਝ ਜਾਣਕਾਰੀ OpenAI ਪ੍ਰਾਈਵੇਸੀ ਪਾਲਿਸੀ ਦੇ ਅਧੀਨ ਵੀ ਆਉਂਦੀ ਹੈ ਅਤੇ OpenAI ਦੀਆਂ ਹੋਰ ਸੇਵਾਵਾਂ ਲਈ ਵਰਤੀ ਜਾਂਦੀ ਹੈ. ਇਹ Wallet ਪ੍ਰਾਈਵੇਸੀ ਨੋਟਿਸ ਸਿਰਫ਼ ChatGPT Wallet ਲਈ ਜਾਣਕਾਰੀ ਦੀ ਵਰਤੋਂ ਬਾਰੇ ਦੱਸਦਾ ਹੈ.

1. ਸਾਡੇ ਵੱਲੋਂ ਇਕੱਠੀ ਕੀਤੀ ਅਤੇ ਵਰਤੀ ਜਾਂਦੀ ਜਾਣਕਾਰੀ

ਜਦੋਂ ਤੁਸੀਂ ਪਹਿਲੀ ਵਾਰ ChatGPT Wallet ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਇੱਕ ਸੁਰੱਖਿਅਤ ਕਾਰਡ ਫਾਰਮ ਦਿਖਾਇਆ ਜਾਵੇਗਾ, ਜਿਸ ਵਿੱਚ ਸਾਡਾ ਸੇਵਾ ਪ੍ਰਦਾਤਾ ਕਾਰਡ ਨੰਬਰ, ਮਿਆਦ ਪੁੱਗਣ ਦੀ ਤਾਰੀਖ, ਸੁਰੱਖਿਆ ਕੋਡ, ਬਿਲਿੰਗ ਪਤਾ ਅਤੇ ਹੋਰ ਤਸਦੀਕੀਕਰਨ ਡਾਟਾ ਇਕੱਠਾ ਕਰਦਾ ਹੈ. OpenAI ਨੂੰ ਟੋਕਨਾਈਜ਼ ਕੀਤਾ ਭੁਗਤਾਨ ਕ੍ਰੈਡੈਂਸ਼ੀਅਲ ਅਤੇ ਕਾਰਡ ਦੇ ਸੀਮਤ ਵੇਰਵੇ ਪ੍ਰਾਪਤ ਹੁੰਦੇ ਹਨ, ਜਿਵੇਂ ਕਿ ਨੈੱਟਵਰਕ, ਜਾਰੀਕਰਤਾ, ਕਾਰਡ ਦੀ ਕਿਸਮ, ਆਖਰੀ ਚਾਰ ਅੰਕ, ਮਿਆਦ ਪੁੱਗਣ ਦੀ ਤਾਰੀਖ, ਬਿਲਿੰਗ ਦੇਸ਼ ਜਾਂ ਡਾਕ ਕੋਡ, ਅਤੇ ਯੋਗਤਾ/ਸਥਿਤੀ ਸੰਕੇਤ. OpenAI ਨੂੰ ਕ੍ਰੈਡਿਟ ਕਾਰਡ ਦਾ ਪੂਰਾ ਨੰਬਰ ਜਾਂ ਸੁਰੱਖਿਆ ਕੋਡ ਪ੍ਰਾਪਤ ਨਹੀਂ ਹੁੰਦਾ.

ਜਦੋਂ ਤੁਸੀਂ ChatGPT Wallet ਦੀ ਵਰਤੋਂ ਕਰਦੇ ਹੋ, ਤਾਂ ਅਸੀਂ ਹੇਠ ਲਿਖੀ ਜਾਣਕਾਰੀ ਵੀ ਇਕੱਠੀ ਕਰਦੇ ਅਤੇ ਵਰਤਦੇ ਹਾਂ:

  • ਸੰਪਰਕ ਜਾਣਕਾਰੀ ਅਤੇ ਪਛਾਣਕਰਤਾ: ਅਸੀਂ ਤੁਹਾਡਾ ਨਾਮ ਅਤੇ ਸੰਪਰਕ ਜਾਣਕਾਰੀ ਇਕੱਠੀ ਕਰਦੇ ਹਾਂ, ਜਿਸ ਵਿੱਚ ਤੁਹਾਡੀ ਈਮੇਲ, ਫ਼ੋਨ ਨੰਬਰ, ਬਿਲਿੰਗ ਪਤਾ, ਸ਼ਿਪਿੰਗ ਪਤਾ, ਅਤੇ ਹੋਰ ਸੰਪਰਕ ਜਾਂ ਡਿਲੀਵਰੀ ਜਾਣਕਾਰੀ ਸ਼ਾਮਲ ਹੈ ਜੋ ਤੁਸੀਂ ਪ੍ਰਦਾਨ ਕਰਦੇ ਹੋ ਜਾਂ ChatGPT ਨੂੰ ਵਰਤਣ ਲਈ ਕਹਿੰਦੇ ਹੋ, ਅਤੇ ਨਾਲ ਹੀ ਤੁਹਾਡੇ OpenAI ਖਾਤੇ ਦੀ ਜਾਣਕਾਰੀ ਵੀ ਇਕੱਠੀ ਕਰਦੇ ਹਾਂ, ਜਿਵੇਂ ਕਿ ਸਬਸਕ੍ਰਿਪਸ਼ਨ ਦੀ ਕਿਸਮ ਅਤੇ ਇੱਕ ਵਿਲੱਖਣ ID ਜਿਸ ਨੂੰ ਅਸੀਂ ਤੁਹਾਡੇ ਖਾਤੇ ਨਾਲ ਜੋੜਦੇ ਹਾਂ.

  • ਖਰੀਦਦਾਰੀ ਅਤੇ ਲੈਣ-ਦੇਣ ਸੰਬੰਧੀ ਜਾਣਕਾਰੀ: ਜਦੋਂ ਤੁਸੀਂ ਖਰੀਦਦਾਰੀ ਕਰਨ ਲਈ ChatGPT Wallet ਦੀ ਵਰਤੋਂ ਕਰਦੇ ਹੋ, ਤਾਂ ਅਸੀਂ ਵਪਾਰੀ, ਲੈਣ-ਦੇਣ ਦੀ ਮਿਤੀ ਅਤੇ ਸਮੇਂ, ਰਕਮ ਅਤੇ ਮੁਦਰਾ ਅਤੇ ਖਰੀਦਦਾਰੀ ਦੇ ਹੋਰ ਵੇਰਵਿਆਂ ਬਾਰੇ ਜਾਣਕਾਰੀ ਇਕੱਠੀ ਕਰਦੇ ਹਾਂ, ਜਿਸ ਵਿੱਚ ਕਾਰਡ ਦੀ ਯੋਗਤਾ, ਆਈਟਮਾਂ ਜਾਂ ਸੇਵਾਵਾਂ, ਮਾਤਰਾ, ਟੈਕਸ, ਫੀਸਾਂ, ਸ਼ਿਪਿੰਗ, ਛੋਟਾਂ ਅਤੇ ਪ੍ਰੋਡਕਟ ਦੇ ਵੇਰਵੇ, ਪ੍ਰਾਪਤਕਰਤਾ ਅਤੇ ਡਿਲੀਵਰੀ ਦੇ ਵੇਰਵੇ, ਅਤੇ ਆਰਡਰ ਦੀ ਸਥਿਤੀ ਸੰਬੰਧੀ ਜਾਣਕਾਰੀ, ਜਿਵੇਂ ਕਿ  ਅਥੌਰਾਈਜੇਸ਼ਨ, ਪੂਰਤੀ, ਰੱਦ ਕਰਨਾ, ਰਿਫੰਡ, ਵਿਵਾਦ ਅਤੇ ਚਾਰਜਬੈਕ ਦੀ ਸਥਿਤੀ ਸ਼ਾਮਲ ਹੈ. ਅਸੀਂ ChatGPT Wallet ਨਾਲ ਜੁੜੀਆਂ ਗਤੀਵਿਧੀਆਂ ਦੇ ਰਿਕਾਰਡ ਵੀ ਇਕੱਠੇ ਕਰਦੇ ਹਾਂ, ਜਿਸ ਵਿੱਚ ਖਰੀਦ ਬੇਨਤੀ, ਖਰੀਦ ਸੰਬੰਧੀ ਉਹ ਕਾਰਵਾਈ ਜਿਸ ਨੂੰ ਤੁਸੀਂ ਮਨਜ਼ੂਰ ਜਾਂ ਅਸਵੀਕਾਰ ਕੀਤਾ, ਪ੍ਰਮਾਣੀਕਰਨ ਦਾ ਨਤੀਜਾ, ਖਰੀਦਦਾਰੀ ਕਰਨ ਦਾ ਸਮਾਂ ਅਤੇ ਉਸ ਲਈ ਵਰਤੀ ਗਈ ਡਿਵਾਈਸ, ਅਤੇ ਵਪਾਰੀ ਨੂੰ ਸਬਮਿਟ ਕੀਤੀ ਗਈ ਬੇਨਤੀ ਦੇ ਰਿਕਾਰਡ ਸ਼ਾਮਲ ਹਨ.

  • ਡਿਵਾਈਸ, ਸੁਰੱਖਿਆ, ਅਤੇ ਧੋਖਾਧੜੀ ਸੰਬੰਧੀ ਜਾਣਕਾਰੀ: ਅਸੀਂ ਸੁਰੱਖਿਆ ਅਤੇ ਧੋਖਾਧੜੀ ਸੰਬੰਧੀ ਉਦੇਸ਼ਾਂ ਲਈ ਜਾਣਕਾਰੀ ਇਕੱਠੀ ਕਰਦੇ ਹਾਂ, ਜਿਸ ਵਿੱਚ IP ਪਤਾ, ਡਿਵਾਈਸ ਅਤੇ ਬ੍ਰਾਊਜ਼ਰ ਦੀ ਕਿਸਮ, ਐਪ ਵਰਜਨ, ਡਿਵਾਈਸ ਪਛਾਣਕਰਤਾ ਅਤੇ ਸੈਟਿੰਗਾਂ, ਲਗਭਗ ਲੋਕੇਸ਼ਨ, ChatGPT Wallet ਦੀ ਗਤੀਵਿਧੀ, ਜੋਖਮ, ਧੋਖਾਧੜੀ, ਪਛਾਣ, ਪਾਬੰਦੀਆਂ ਅਤੇ ਸੁਰੱਖਿਆ ਸੰਬੰਧੀ ਸੰਕੇਤ, ਪਾਸਕੀ ਜਾਂ ਪ੍ਰਮਾਣੀਕਰਨ ਸੰਬੰਧੀ ਦਾਅਵੇ, ਅਤੇ ਸ਼ੱਕੀ ਧੋਖਾਧੜੀ, ਦੁਰਵਰਤੋਂ ਜਾਂ ਸੁਰੱਖਿਆ ਘਟਨਾਵਾਂ ਬਾਰੇ ਜਾਣਕਾਰੀ ਸ਼ਾਮਲ ਹੈ.

ਅਸੀਂ ਇਸ ਜਾਣਕਾਰੀ ਦਾ ਵੱਡਾ ਹਿੱਸਾ ਸਿੱਧੇ ਤੌਰ ‘ਤੇ ਤੁਹਾਡੇ ਤੋਂ ਜਾਂ ChatGPT Wallet ਅਤੇ OpenAI ਦੀਆਂ ਸੇਵਾਵਾਂ ਦੀ ਤੁਹਾਡੀ ਵਰਤੋਂ ਰਾਹੀਂ ਇਕੱਠਾ ਕਰਦੇ ਹਾਂ. ਅਸੀਂ ਉੱਪਰ ਦੱਸੀ ਕੁਝ ਜਾਣਕਾਰੀ ਵਪਾਰੀਆਂ, ਜਾਰੀਕਰਤਾਵਾਂ, ਕਾਰਡ ਨੈੱਟਵਰਕਾਂ ਅਤੇ ਭੁਗਤਾਨ ਪ੍ਰਦਾਤਾਵਾਂ ਤੋਂ ਵੀ ਪ੍ਰਾਪਤ ਕਰਦੇ ਹਾਂ, ਜਿਵੇਂ ਕਿ ਕਾਰਡ ਦੀ ਯੋਗਤਾ, ਟੋਕਨ ਡਾਟਾ, ਲੈਣ-ਦੇਣ ਡਾਟਾ, ਅਤੇ ਧੋਖਾਧੜੀ, ਪਛਾਣ, ਪਾਬੰਦੀਆਂ ਅਤੇ ਸੁਰੱਖਿਆ ਸੰਕੇਤ, ਜਿਨ੍ਹਾਂ ਦੀ ਵਰਤੋਂ ਅਸੀਂ, ਜਿੱਥੇ ਲਾਗੂ ਹੋਵੇ, ਅਜਿਹੀਆਂ ਧਿਰਾਂ ਨਾਲ ਆਪਣੇ ਇਕਰਾਰਨਾਮਿਆਂ ਦੇ ਅਨੁਸਾਰ ਕਰਦੇ ਹਾਂ.

2. ਅਸੀਂ ChatGPT Wallet ਦੀ ਜਾਣਕਾਰੀ ਦੀ ਵਰਤੋਂ ਕਿਵੇਂ ਕਰਦੇ ਹਾਂ

ਅਸੀਂ ਜੋ ਜਾਣਕਾਰੀ ਇਕੱਠੀ ਕਰਦੇ ਹਾਂ, ਉਸਦੀ ਵਰਤੋਂ OpenAI ਦੀ ਪ੍ਰਾਈਵੇਸੀ ਪਾਲਿਸੀ⁠ ਵਿੱਚ ਦੱਸੇ ਉਦੇਸ਼ਾਂ ਲਈ, ਤੁਹਾਡੇ ਡਾਟਾ ਕੰਟਰੋਲਾਂ⁠(ਨਵੀਂ ਵਿੰਡੋ ਵਿੱਚ ਖੁੱਲ੍ਹਦਾ ਹੈ) ਦੇ ਅਧੀਨ, ਕਰਦੇ ਹਾਂ ਅਤੇ ਇਸਦੀ ਵਰਤੋਂ ਹੇਠ ਲਿਖੇ ਕੰਮਾਂ ਲਈ ਵੀ ਕਰਦੇ ਹਾਂ:

  • ਤੁਹਾਡਾ ChatGPT Wallet ਸੈੱਟ ਅੱਪ ਕਰਨ ਅਤੇ ਬਣਾਈ ਰੱਖਣ ਲਈ, ਜਿਸ ਵਿੱਚ ਕਾਰਡਾਂ ਅਤੇ ਕ੍ਰੈਡੈਂਸ਼ੀਅਲਾਂ ਨੂੰ ਜੋੜਨਾ, ਤਸਦੀਕ ਕਰਨਾ, ਟੋਕਨਾਈਜ਼ ਕਰਨਾ, ਪ੍ਰਦਰਸ਼ਿਤ ਕਰਨਾ, ਅੱਪਡੇਟ ਕਰਨਾ ਅਤੇ ਹਟਾਉਣਾ ਸ਼ਾਮਲ ਹੈ;

  • ChatGPT Wallet ਦੀ ਵਰਤੋਂ ਕਰਕੇ ਤੁਹਾਡੇ ਵੱਲੋਂ ਨਿਰਦੇਸ਼ਿਤ ਖਰੀਦਦਾਰੀਆਂ ਨੂੰ ਤਿਆਰ ਕਰਨ, ਮਨਜ਼ੂਰੀ ਲਈ ਦਿਖਾਉਣ, ਸਬਮਿਟ ਕਰਨ, ਪੁਸ਼ਟੀ ਕਰਨ ਅਤੇ ਉਹਨਾਂ ਦੇ ਰਿਕਾਰਡ ਰੱਖਣ ਲਈ;

  • ChatGPT Wallet ਲਈ ਸਹਾਇਤਾ ਪ੍ਰਦਾਨ ਕਰਨ ਲਈ, ਜਿਸ ਵਿੱਚ ਅਸਫਲ ਜਾਂ ਵਿਵਾਦਿਤ ਲੈਣ-ਦੇਣ ਦੀ ਜਾਂਚ ਵਿੱਚ ਮਦਦ ਕਰਨਾ ਅਤੇ ChatGPT Wallet ਬਾਰੇ ਤੁਹਾਡੇ ਨਾਲ ਗੱਲਬਾਤ ਕਰਨਾ ਸ਼ਾਮਲ ਹੈ;

  • ChatGPT Wallet ਦੇ ਸੰਬੰਧ ਵਿੱਚ ਵਰਤੋਂਕਾਰਾਂ ਅਤੇ ਖਰੀਦ ਮਨਜ਼ੂਰੀਆਂ ਨੂੰ ਪ੍ਰਮਾਣਿਤ ਕਰਨ ਲਈ, ਧੋਖਾਧੜੀ, ਦੁਰਵਰਤੋਂ, ਸੁਰੱਖਿਆ ਘਟਨਾਵਾਂ ਅਤੇ ਮਨਾਹੀਸ਼ੁਦਾ ਲੈਣ-ਦੇਣ ਨੂੰ ਰੋਕਣ, ਪਤਾ ਲਗਾਉਣ ਅਤੇ ਜਾਂਚ ਕਰਨ ਲਈ; ਅਤੇ

  • ਕਾਨੂੰਨ, ਪਾਬੰਦੀਆਂ, ਕਾਰਡ-ਨੈੱਟਵਰਕ ਦੇ ਨਿਯਮਾਂ, ਵੈਧ ਕਾਨੂੰਨੀ ਪ੍ਰਕਿਰਿਆਵਾਂ ਅਤੇ ਇਕਰਾਰਨਾਮੇ ਸੰਬੰਧੀ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ; ਅਧਿਕਾਰਾਂ ਅਤੇ ਸੁਰੱਖਿਆ ਦੀ ਰੱਖਿਆ ਕਰਨ ਲਈ; ਅਤੇ ਸਾਡੀਆਂ ਸ਼ਰਤਾਂ ਨੂੰ ਲਾਗੂ ਕਰਨ ਲਈ.

3. ਅਸੀਂ ChatGPT Wallet ਦੀ ਜਾਣਕਾਰੀ ਦਾ ਖੁਲਾਸਾ ਕਿਵੇਂ ਕਰਦੇ ਹਾਂ

ਅਸੀਂ ਇਸ Wallet ਪ੍ਰਾਈਵੇਸੀ ਨੋਟਿਸ ਦੇ ਦਾਇਰੇ ਵਿੱਚ ਆਉਂਦੀ ਜਾਣਕਾਰੀ ਦਾ ਖੁਲਾਸਾ OpenAI ਪ੍ਰਾਈਵੇਸੀ ਪਾਲਿਸੀ ਵਿੱਚ ਦੱਸੇ ਗਏ ਹਾਲਾਤਾਂ ਵਿੱਚ ਅਤੇ ਇਸ ਤੋਂ ਇਲਾਵਾ ਹੇਠ ਲਿਖਿਆਂ ਨੂੰ ਵੀ ਕਰਦੇ ਹਾਂ:

  • ਭੁਗਤਾਨ ਅਤੇ ਸੁਰੱਖਿਆ ਪ੍ਰਦਾਤਾ: ਅਸੀਂ ਅਜਿਹੇ ਭੁਗਤਾਨ ਸੇਵਾ ਪ੍ਰਦਾਤਾਵਾਂ ਨਾਲ ਕੰਮ ਕਰਦੇ ਹਾਂ ਜੋ ਕਾਰਡ ਦੇ ਵੇਰਵਿਆਂ ਨੂੰ ਸੁਰੱਖਿਅਤ ਢੰਗ ਨਾਲ ਇਕੱਠਾ ਕਰਦੇ ਜਾਂ ਸਟੋਰ ਕਰਦੇ ਹਨ.  ਅਸੀਂ ਭੁਗਤਾਨ ਅਤੇ ਸੁਰੱਖਿਆ ਵੈਂਡਰਾਂ ਨਾਲ ਵੀ ਕੰਮ ਕਰਦੇ ਹਾਂ, ਜੋ ਕਾਰਡਾਂ ਨੂੰ ਟੋਕਨਾਈਜ਼ ਕਰਦੇ ਹਨ, ਭੁਗਤਾਨ ਕ੍ਰੈਡੈਂਸ਼ੀਅਲ ਤਿਆਰ ਕਰਦੇ ਹਨ, ਲੈਣ-ਦੇਣ ਦੀ ਪ੍ਰਕਿਰਿਆ ਜਾਂ ਰੂਟਿੰਗ ਕਰਦੇ ਹਨ,  ਮਨਜ਼ੂਰੀਆਂ ਨੂੰ ਪ੍ਰਮਾਣਿਤ ਕਰਦੇ ਹਨ, ਧੋਖਾਧੜੀ ਨੂੰ ਰੋਕਦੇ ਹਨ, ਕਲਾਊਡ, ਐਨਾਲਿਟਿਕਸ, ਸਹਾਇਤਾ ਜਾਂ ਸੁਰੱਖਿਆ ਸੇਵਾਵਾਂ ਪ੍ਰਦਾਨ ਕਰਦੇ ਹਨ, ਅਤੇ Wallet ਨੂੰ ਚਲਾਉਣ ਵਿੱਚ ਸਾਡੀ ਮਦਦ ਕਰਦੇ ਹਨ.

  • ਵਪਾਰੀ ਅਤੇ ਉਨ੍ਹਾਂ ਦੇ ਸੇਵਾ ਪ੍ਰਦਾਤਾ: ਜਦੋਂ ਤੁਸੀਂ ChatGPT Wallet ਰਾਹੀਂ ਖਰੀਦਦਾਰੀ ਕਰਨ ਦੀ ਹਦਾਇਤ ਦਿੰਦੇ ਹੋ, ਤਾਂ ਅਸੀਂ ਜਾਂ ਸਾਡੇ ਵੈਂਡਰ ਖਰੀਦਦਾਰੀ ਕਰਨ ਅਤੇ ਪੂਰੀ ਕਰਨ ਲਈ ਲੋੜੀਂਦੀ ਜਾਣਕਾਰੀ ਵਪਾਰੀਆਂ ਅਤੇ ਉਨ੍ਹਾਂ ਦੇ ਸੇਵਾ ਪ੍ਰਦਾਤਾਵਾਂ ਨੂੰ ਪ੍ਰਦਾਨ ਕਰਦੇ ਹਾਂ.

  • ਕਾਰਡ ਜਾਰੀਕਰਤਾ ਅਤੇ ਭੁਗਤਾਨ ਨੈੱਟਵਰਕ: ਅਸੀਂ ਅਤੇ ਸਾਡੇ ਪ੍ਰਦਾਤਾ ਕਾਰਡ ਦੀ ਯੋਗਤਾ ਨਿਰਧਾਰਤ ਕਰਨ, ਕ੍ਰੈਡੈਂਸ਼ੀਅਲ ਬਣਾਉਣ ਜਾਂ ਪ੍ਰਬੰਧਿਤ ਕਰਨ, ਲੈਣ-ਦੇਣ ਨੂੰ ਅਧਿਕਾਰਤ ਕਰਨ ਜਾਂ ਪ੍ਰੋਸੈਸ ਕਰਨ, ਧੋਖਾਧੜੀ ਨੂੰ ਰੋਕਣ ਅਤੇ ਵਿਵਾਦਾਂ ਦਾ ਨਿਪਟਾਰਾ ਕਰਨ ਲਈ ਕੁਝ ਜਾਣਕਾਰੀ ਕਾਰਡ ਜਾਰੀਕਰਤਾ ਸੰਸਥਾਵਾਂ ਅਤੇ ਭੁਗਤਾਨ ਨੈੱਟਵਰਕਾਂ ਨਾਲ ਸਾਂਝੀ ਕਰਦੇ ਹਾਂ.

ਅਸੀਂ ChatGPT Wallet ਦੇ ਸੰਬੰਧ ਵਿੱਚ ਇਕੱਠੀ ਕੀਤੀ ਜਾਣਕਾਰੀ ਨੂੰ ਨਾ ਤਾਂ ਵੇਚਦੇ ਹਾਂ ਅਤੇ ਨਾ ਹੀ ਇਸਨੂੰ ਕਰਾਸ-ਸੰਦਰਭ ਵਿਵਹਾਰਕ ਇਸ਼ਤਿਹਾਰਬਾਜ਼ੀ ਜਾਂ ਨਿਸ਼ਾਨਾਬੱਧ ਇਸ਼ਤਿਹਾਰਬਾਜ਼ੀ ਦੇ ਉਦੇਸ਼ਾਂ ਲਈ ਸਾਂਝਾ ਕਰਦੇ ਹਾਂ. ਵਪਾਰੀਆਂ, ਜਾਰੀਕਰਤਾਵਾਂ, ਨੈੱਟਵਰਕਾਂ ਅਤੇ ਉਨ੍ਹਾਂ ਦੇ ਸੇਵਾ ਪ੍ਰਦਾਤਾਵਾਂ ਵਰਗੀਆਂ ਤੀਜੀਆਂ ਧਿਰਾਂ ਆਪਣੇ ਉਦੇਸ਼ਾਂ ਲਈ ਕੰਮ ਕਰਦੇ ਸਮੇਂ ਆਪਣੀਆਂ ਸ਼ਰਤਾਂ ਅਤੇ ਪ੍ਰਾਈਵੇਸੀ ਨੋਟਿਸਾਂ ਦੇ ਤਹਿਤ ਜਾਣਕਾਰੀ ਨੂੰ ਸੰਭਾਲਦੀਆਂ ਹਨ.

4. ਬਰਕਰਾਰ ਰੱਖਣਾ

ਭੁਗਤਾਨ ਕਾਰਡ ਤੁਹਾਡੇ ਵੱਲੋਂ ਇਸਨੂੰ ਹਟਾਉਣ ਤੋਂ ਬਾਅਦ ਸੀਮਿਤ ਸਮੇਂ ਲਈ ਤੁਹਾਡੇ ChatGPT Wallet ਵਿੱਚ ਰਹੇਗਾ, ਜਿਵੇਂ ਕਿ ਕ੍ਰੈਡੈਂਸ਼ੀਅਲ ਨੂੰ ਡੀਐਕਟਿਵ ਕਰਨ, ਬਕਾਇਆ ਲੈਣ-ਦੇਣ ਪੂਰੇ ਕਰਨ, ਧੋਖਾਧੜੀ ਰੋਕਣ ਜਾਂ ਕਾਨੂੰਨੀ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਲੋੜ ਹੋਵੇ. ਸਾਡਾ ਸੇਵਾ ਪ੍ਰਦਾਤਾ ਆਪਣੇ ਕਰਾਰ ਅਤੇ ਲਾਗੂ ਕਾਰਡ-ਨੈੱਟਵਰਕ ਅਤੇ ਕਾਨੂੰਨੀ ਲੋੜਾਂ ਦੇ ਤਹਿਤ ਮੂਲ ਕਾਰਡ ਡਾਟਾ ਸੰਭਾਲ ਕੇ ਰੱਖਦਾ ਹੈ.

ਅਸੀਂ ਇਸ Wallet ਪ੍ਰਾਈਵੇਸੀ ਨੋਟਿਸ ਵਿੱਚ ਵਰਣਨ ਕੀਤੀ ਹੋਰ ਜਾਣਕਾਰੀ ਨੂੰ ਉੱਪਰ ਦੱਸੇ ਉਦੇਸ਼ਾਂ ਲਈ ਵਾਜਬ ਤੌਰ 'ਤੇ ਲੋੜੀਂਦੇ ਸਮੇਂ ਤੱਕ ਰੱਖਦੇ ਹਾਂ, ਅਤੇ ਕਈ ਮਾਮਲਿਆਂ ਵਿੱਚ ਇਹ ਤੁਹਾਡੀਆਂ ਸੈਟਿੰਗਾਂ ਦੇ ਅਧੀਨ ਹੁੰਦਾ ਹੈ. ਹੋਰ ਜਾਣਕਾਰੀ ਲਈ, ਕਿਰਪਾ ਕਰਕੇ OpenAI ਪ੍ਰਾਈਵੇਸੀ ਪਾਲਿਸੀ ਵਿੱਚ ਜਾਣਕਾਰੀ ਰੀਟੈਂਸ਼ਨ ਭਾਗ ਦੇਖੋ.

5. ਤੁਹਾਡੀਆਂ ਚੋਣਾਂ ਅਤੇ ਤੁਹਾਡੇ ਅਧਿਕਾਰ

ਤੁਸੀਂ ਚੁਣ ਸਕਦੇ ਹੋ ਕਿ ਕਾਰਡ ਜੋੜਨਾ ਹੈ ਜਾਂ ਖਰੀਦ ਨੂੰ ਮਨਜ਼ੂਰੀ ਦੇਣੀ ਹੈ. ਤੁਸੀਂ ਆਪਣੇ OpenAI ਖਾਤੇ ਦੀਆਂ ਸੈਟਿੰਗਾਂ ਵਿੱਚ ਕਾਰਡ ਹਟਾ ਸਕਦੇ ਹੋ ਅਤੇ ChatGPTWallet ਸੈਟਿੰਗਾਂ ਦਾ ਪ੍ਰਬੰਧਨ ਕਰ ਸਕਦੇ ਹੋ. ਕਾਰਡ ਹਟਾਉਣ ਨਾਲ ਪਹਿਲਾਂ ਹੀ ਸਬਮਿਟ ਕੀਤੀ ਗਈ ਖਰੀਦ ਰੱਦ ਨਹੀਂ ਹੁੰਦੀ ਅਤੇ ਨਾ ਹੀ ਉਹ ਰਿਕਾਰਡ ਮਿਟਾਏ ਜਾਂਦੇ ਹਨ ਜਿਨ੍ਹਾਂ ਨੂੰ ਉੱਪਰ ਵਰਣਿਤ ਉਦੇਸ਼ਾਂ ਲਈ ਸਾਨੂੰ ਸੰਭਾਲ ਕੇ ਰੱਖਣਾ ਲਾਜ਼ਮੀ ਹੈ.

ਕਿਰਪਾ ਕਰਕੇ ਇਹ ਸਮਝਣ ਲਈ ਕਿ ਤੁਹਾਡੇ ਲਈ ਕਿਹੜੇ ਵਾਧੂ ਵਿਕਲਪ ਅਤੇ ਪ੍ਰਾਈਵੇਸੀ ਅਧਿਕਾਰ ਉਪਲਬਧ ਹਨ ਅਤੇ ਤੁਸੀਂ ਉਹਨਾਂ ਦੀ ਵਰਤੋਂ ਕਿਵੇਂ ਕਰ ਸਕਦੇ ਹੋ, OpenAI ਦੀ ਪ੍ਰਾਈਵੇਸੀ ਪਾਲਿਸੀ⁠ ਦੇ ਡਾਟਾ ਕੰਟਰੋਲ ਤੇ ਤੁਹਾਡੇ ਅਧਿਕਾਰ ਵਾਲੇ ਭਾਗਾਂ ਦੀ ਸਮੀਖਿਆ ਕਰੋ.

6. ਬੱਚੇ ਅਤੇ U.S. ਦਾ ਦਾਇਰਾ

Wallet ਸੰਯੁਕਤ ਰਾਜ ਵਿੱਚ ਬਾਲਗਾਂ ਲਈ ਹੈ ਅਤੇ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਲਈ ਉਪਲਬਧ ਨਹੀਂ ਹੈ.

7. ਤਬਦੀਲੀਆਂ 

ਜਦੋਂ ChatGPT Wallet ਵਿੱਚ ਤਬਦੀਲੀ ਹੁੰਦੀ ਹੈ, ਤਾਂ ਅਸੀਂ ਇਸ Wallet ਪ੍ਰਾਈਵੇਸੀ ਨੋਟਿਸ ਨੂੰ ਅੱਪਡੇਟ ਕਰ ਸਕਦੇ ਹਾਂ. ਜਦੋਂ ਅਸੀਂ ਅਜਿਹਾ ਕਰਦੇ ਹਾਂ, ਤਾਂ ਅਸੀਂ ਇਸ ਪੰਨੇ 'ਤੇ ਇੱਕ ਅੱਪਡੇਟ ਕੀਤਾ ਵਰਜਨ ਅਤੇ ਪ੍ਰਭਾਵੀ ਮਿਤੀ ਪ੍ਰਕਾਸ਼ਿਤ ਕਰਾਂਗੇ, ਜਦੋਂ ਤੱਕ ਕਿ ਲਾਗੂ ਕਾਨੂੰਨ ਦੁਆਰਾ ਕਿਸੇ ਹੋਰ ਕਿਸਮ ਦਾ ਨੋਟਿਸ ਲੋੜੀਂਦਾ ਨਾ ਹੋਵੇ.